08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਯੁੱਧ ਨਸ਼ਿਆਂ ਵਿਰੁੱਧ ਗੁਰੂ ਨਾਨਕ ਕਾਲੋਨੀ ਸਰਹਿੰਦ ਵਿਖੇ ਜਾਗਰੂਕਤਾ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 7 ਅਕਤੂਬਰ (ਮਨਪ੍ਰੀਤ ਸਿੰਘ)- ਪੁਲਿਸ ਦੁਆਰਾ ਨਸ਼ਾ ਵੇਚਣ ਵਾਲੇ ਭੈੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੁੜ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੀ. ਐਸ.

ਅਜੀਤ ਡੈਸਕ 08-10-2026
ਫ਼ਤਹਿਗੜ੍ਹ ਸਾਹਿਬ, 7 ਅਕਤੂਬਰ (ਮਨਪ੍ਰੀਤ ਸਿੰਘ)- ਪੁਲਿਸ ਦੁਆਰਾ ਨਸ਼ਾ ਵੇਚਣ ਵਾਲੇ ਭੈੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੁੜ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੀ. ਐਸ. ਪੀ. ਕੁਲਬੀਰ ਸਿੰਘ ਨੇ ਗੁਰੂ ਨਾਨਕ ਕਾਲੋਨੀ ਰੇਲਵੇ ਰੋਡ ਸਰਹਿੰਦ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਏ ਜਾਗਰੂਕਤਾ ਕੈਂਪ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋਂ ਅੰਦਰ ਹੀ ਖੋਖਲਾ ਕਰ ਰਹੇ ਹਨ। ਇਸ ਲਈ ਸਾਨੂੰ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵੱਧ ਰਹੇ ਅਪਰਾਧ ਦਾ ਵੀ ਕਾਰਨ ਹਨ, ਇਸ ਲਈ ਨਸ਼ਿਆਂ ਅਤੇ ਅਪਰਾਧ ਨੂੰ ਖ਼ਤਮ ਕਰਨ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਅਤੇ ਇਸ ਸਬੰਧੀ ਜਾਣਕਾਰੀ ਦੇਣ ਵਾਲੇ ਦਾ ਵਿਅਕਤੀ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਗਠਨ ਹਲਕਾ ਇੰਚਾਰਜ ਮੋਹਿਤ ਸੂਦ, ਬਹਾਦਰ ਜਲਾਲ, ਸਾਬਕਾ ਕੌਂਸਲਰ ਬਲਵੀਰ ਸਿੰਘ ਸੋਢੀ, ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ. ਐਚ. ਓ. ਰੁਪਿੰਦਰ ਸਿੰਘ ਅਤੇ ਪੁਲਿਸ ਚੌਂਕੀ ਸਰਹਿੰਦ ਮੰਡੀ ਦੇ ਇੰਚਾਰਜ ਜਗਦੀਪ ਸਿੰਘ ਨੇ ਕਿਹਾ ਕਿ ਨਸ਼ੇ ਕਾਰਨ ਸਾਡੇ ਸਮਾਜਿਕ ਸੰਬੰਧ ਵੀ ਖ਼ਰਾਬ ਹੋ ਰਹੇ ਹਨ ਤੇ ਇਨ੍ਹਾਂ ਕਾਰਨਾਂ ਕਰਕੇ ਘਰਾਂ ਵਿਚ ਝਗੜੇ ਵੀ ਵੱਧ ਰਹੇ ਹਨ। ਇਸ ਲਈ ਲੋਕ ਨਸ਼ਿਆਂ ਨੂੰ ਖ਼ਤਮ ਕਰਨ ਲਈ ਪੁਲਿਸ ਦਾ ਪੂਰੀ ਤਰ੍ਹਾਂ ਸਹਿਯੋਗ ਕਰਨ। ਇਸ ਮੌਕੇ ਸੰਦੀਪ ਸਿੰਘ ਫ਼ੀਲਡ ਅਫ਼ਸਰ, ਕੁਲਦੀਪ ਧੀਮਾਨ, ਕਰਨੈਲ ਸਿੰਘ, ਕੁਲਵੰਤ ਸਿੰਘ ਹੈਪੀ, ਪ੍ਰਮੋਦ ਸ਼ਰਮਾ, ਭੁਪਿੰਦਰ ਕੁਮਾਰ ਰਾਜਾ, ਗੁਰਮੀਤ ਕਾਲਾ, ਰਵੀ ਪਾਹਵਾ, ਹਿਮਾਂਸ਼ੂ, ਡਾ. ਸੁਦੇਸ਼ ਬੱਗਾ, ਵੀਰ ਸਿੰਘ ਬੱਬਰ, ਤਰਲੋਕ ਸਿੰਘ, ਭੋਗਿੰਦਰ, ਮਨੀਸ਼ ਕੁਮਾਰ, ਗੁਰਮੀਤ ਸਿੰਘ, ਬਬਲੂ, ਟਿੰਕੂ, ਮੋਤੀ ਲਾਲ, ਪਾਰਸ, ਸਨੀ, ਪਦਮ, ਮੋਹਨ ਸਿੰਘ ਅਤਾਪੁਰ, ਪਰਮਜੀਤ ਸਿੰਘ ਸਹੋਤਾ, ਮਨਜੀਤ ਸਿੰਘ, ਮੌਟੋ ਯਾਦਵ, ਮਨਪ੍ਰੀਤ ਸਿੰਘ ਰਾਜੂ, ਹਰਚੰਦ ਸਿੰਘ, ਨਿਤੇਸ਼ ਠਾਕੁਰ ਅਭਿਸ਼ੇਕ ਬਿੱਥਰ, ਰੇਨੂੰ ਬਿੱਥਰ, ਰਵੀਨਾ ਬਿੱਥਰ, ਸੁਕੰਨਿਆ, ਬਬੀਤਾ ਰਾਣੀ, ਆਰਤੀ ਰਾਣੀ, ਬਲਜੀਤ ਕੌਰ, ਰਾਣੀ ਦੇਵੀ, ਦਲਜੀਤ ਕੌਰ, ਬਲਜਿੰਦਰ ਕੌਰ, ਅਮਿਤਾ ਰਾਣੀ, ਕਮਲੇਸ਼ ਰਾਣੀ, ਕ੍ਰਿਸ਼ਮਾ, ਰਾਧਾ, ਅਨਸੂਇਆ ਦੇਵੀ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਤਹਿਤ ਕੋਟਲਾ ਜੱਟਾਂ ਵਿਖੇ ਲਾਲ ਲਕੀਰ ਦੀਆਂ ਸਨਦਾਂ ਵੰਡੀਆਂ ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ- ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।