13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਪ੍ਰੀ-ਰਿਪਬਲਿਕ-ਡੇ ਕੈਂਪ ਲਈ ਚੋਣ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਐੱਨ. ਐੱਸ.

ਅਜੀਤ ਡੈਸਕ 13-10-2026
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਦੇ 10 ਵਿਦਿਆਰਥੀਆਂ ਦੀ ਰਾਜ ਪੱਧਰੀ ਪ੍ਰੀ-ਰਿਪਬਲਿਕ-ਡੇ ਕੈਂਪ 2026 ਲਈ ਚੋਣ ਹੋਈ ਹੈ। ਚੁਣੇ ਗਏ ਵਿਦਿਆਰਥੀਆਂ ਵਿਚ ਬੀ. ਕਾਮ. ਭਾਗ ਦੂਸਰਾ ਦੇ ਅਰਸ਼ਦੀਪ ਸਿੰਘ, ਬੀ.ਐਸ.ਸੀ. ਭਾਗ ਦੂਸਰਾ ਦੀ ਦਿਲਮਨਜੋਤ ਕੌਰ , ਬੀ.ਐੱਸ.ਸੀ. ਬਾਇਓਟੈਕਨਾਲੋਜੀ ਭਾਗ ਦੂਸਰਾ ਦੀ ਗੁਰਸ਼ਰਨਦੀਪ ਕੌਰ, ਬੀ.ਸੀ.ਏ. ਭਾਗ ਦੂਸਰਾ ਦੇ ਜਸਬਿੰਦਰ ਸਿੰਘ, ਬੀ.ਸੀ.ਏ. ਭਾਗ ਤੀਸਰਾ ਦੀ ਜਸਨੀਤ ਕੌਰ, ਬੀ.ਸੀ.ਏ. ਭਾਗ ਤੀਸਰਾ ਦੀ ਮਹਿਕਪ੍ਰੀਤ ਕੌਰ, ਬੀ.ਸੀ.ਏ. ਭਾਗ ਤੀਸਰਾ ਦੀ ਸਰਬਜੀਤ ਕੌਰ, ਐੱਮ.ਐੱਸ.ਸੀ. ਬਾਇਓਟੈਕਨਾਲੋਜੀ ਭਾਗ ਪਹਿਲਾ ਦੇ ਸੁਖਵਿੰਦਰ ਸਿੰਘ, ਬੀ.ਐੱਸ.ਸੀ. ਭਾਗ ਦੂਸਰਾ ਦੀ ਤਮੰਨਾ ਅਤੇ ਬੀ.ਏ. ਆਨਰਜ਼ ਮਲਟੀਡਿਸੀਪਲਿਨਰੀ ਭਾਗ ਤੀਸਰਾ ਦੀ ਤਨਪ੍ਰੀਤ ਕੌਰ ਸ਼ਾਮਿਲ ਹਨ। ਇਨ੍ਹਾਂ ਵਿਦਿਆਰਥੀਆਂ ਨੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵਿਖੇ ਰਾਜ ਪੱਧਰ ਦੀ ਐਨ.ਐਸ.ਐਸ. ਪਰੀ-ਰਿਪਬਲਿਕ ਡੇਅ ਕੈਂਪ ਵਿਚ ਵੀ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦਾ ਐੱਨ.ਐੱਸ.ਐੱਸ. ਯੂਨਿਟ ਵੱਖ-ਵੱਖ ਸਮਾਜਿਕ ਅਤੇ ਸਿਰਜਣਾਤਮਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਂਦਾ ਹੈ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਵਿਚ ਲੀਡਰਸ਼ਿਪ, ਆਪਸੀ ਸਹਿਯੋਗ, ਸਮਾਜ ਸੇਵਾ, ਸਵੈ ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਵਰਗੇ ਗੁਣਾਂ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਇਸ ਕੈਂਪ ਲਈ ਚੋਣ ਹੋਣਾ ਸੰਸਥਾ ਅਤੇ ਐੱਨ.ਐੱਸ.ਐੱਸ. ਯੂਨਿਟ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਐੱਨ.ਐੱਸ.ਐੱਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਬਰਿੰਦਰ ਸਿੰਘ ਸਰਾਓ, ਪ੍ਰੋ. ਰਵਿੰਦਰ ਕੌਰ, ਡਾ. ਹਰਭਿੰਦਰ ਸਿੰਘ, ਡਾ. ਨੈਨਾ ਖੁੱਲ੍ਹਰ, ਪ੍ਰੋ. ਹਰਮਨ ਕੌਰ ਅਤੇ ਸੁਰਿੰਦਰ ਸਿੰਘ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦਾ ਮੁੱਦਾ ਕੈਬਨਿਟ ਮੰਤਰੀ ਕੋਲ ਉਠਾਇਆ ਅਗਲੀ ਖ਼ਬਰ ਪਿੰਡ ਬਰਵਾਲੀ ਖ਼ੁਰਦ ਦੇ ਛੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।