15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਾਮੁਰਾਦ ਬਿਮਾਰੀ ਕੈਂਸਰ ਨੇ ਪੇਂਡੂ ਖੇਤਰ ’ਚ ਪਸਾਰੇ ਪੈਰ ਹਰਗਣਾ ’ਚ ਤਿੰਨ ਮਹੀਨੇ ਦੌਰਾਨ 4 ਮਰੀਜ਼ਾਂ ਦੀ ਮੌਤ

ਸੰਘੋਲ, 14 ਅਕਤੂਬਰ (ਪਰਮਵੀਰ ਸਿੰਘ ਧਨੋਆ)- ਖਮਾਣੋਂ ਇਲਾਕੇ ’ਚ ਨਾਮੁਰਾਦ ਬਿਮਾਰੀ ਕੈਂਸਰ ਨਾਲ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ। ਪਿੰਡ ਹਰਗਣਾ ’ਚ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕਰੀਬ 3 ਮਹੀਨੇ ’ਚ ਕੈਂਸਰ ਕਾਰਨ 4 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਮ੍ਰਿਤਕਾਂ ਵਿਚ ਗੁਰਵਿੰਦਰ ਸਿੰਘ (18) ਜਗਰੂਪ ਸਿੰਘ (45) ਨਿਰਭੈ ਸਿੰਘ (62) ਅਤੇ ਬਲਬੀਰ ਸਿੰਘ (67) ਵਜੋਂ ਸਾਹਮਣੇ ਆਏ ਹਨ।

ਅਜੀਤ ਡੈਸਕ 15-10-2026
ਸੰਘੋਲ, 14 ਅਕਤੂਬਰ (ਪਰਮਵੀਰ ਸਿੰਘ ਧਨੋਆ)- ਖਮਾਣੋਂ ਇਲਾਕੇ ’ਚ ਨਾਮੁਰਾਦ ਬਿਮਾਰੀ ਕੈਂਸਰ ਨਾਲ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ। ਪਿੰਡ ਹਰਗਣਾ ’ਚ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕਰੀਬ 3 ਮਹੀਨੇ ’ਚ ਕੈਂਸਰ ਕਾਰਨ 4 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਮ੍ਰਿਤਕਾਂ ਵਿਚ ਗੁਰਵਿੰਦਰ ਸਿੰਘ (18) ਜਗਰੂਪ ਸਿੰਘ (45) ਨਿਰਭੈ ਸਿੰਘ (62) ਅਤੇ ਬਲਬੀਰ ਸਿੰਘ (67) ਵਜੋਂ ਸਾਹਮਣੇ ਆਏ ਹਨ। ਪਿੰਡ ਦੇ ਸਰਪੰਚ ਗੁਰਦਰਸ਼ਨ ਸਿੰਘ ਨੇ ਉਕਤ ਵਿਅਕਤੀਆਂ ਦੇ ਕੈਂਸਰ ਕਾਰਨ ਮੌਤ ਹੋ ਜਾਣ ਦੀ ਗੱਲ ਦੀ ਸੰਪਰਕ ਕਰਨ ’ਤੇ ਤਸਦੀਕ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਹੋਰ ਲੋਕਾਂ ਦੇ ਕੈਂਸਰ ਪੀੜਤ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ, ਫ਼ਿਲਹਾਲ ਪੀੜਤਾਂ ਨੇ ਨਾਵਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸਾਹਮਣੇ ਆ ਰਹੇ ਕੈਂਸਰ ਪੀੜਤਾਂ ਕਾਰਨ ਪਿੰਡ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਪਿੰਡ ਵਾਸੀ ਆੜ੍ਹਤੀ ਐਸੋ. ਖਮਾਣੋਂ ਦੇ ਵਾਈਸ ਪ੍ਰਧਾਨ ਜਸਮਿੰਦਰ ਸਿੰਘ ਸ਼ਾਹੀ, ਬਲਾਕ ਸੰਮਤੀ ਖਮਾਣੋਂ ਦੇ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਹਿੰਦਾ ਅਤੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਜਗਰੂਪ ਸਿੰਘ ਸ਼ਾਹੀ, ਅਵਤਾਰ ਸਿੰਘ, ਅਮਰਜੀਤ ਸਿੰਘ ਸ਼ਾਹੀ, ਰਘਬੀਰ ਸਿੰਘ, ਲਵਪ੍ਰੀਤ ਸਿੰਘ, ਕਮਲਜੀਤ ਸਿੰਘ ਮੈਂਬਰ ਪੰਚਾਇਤ, ਸਸ਼ੀ ਰਾਜ ਨੰਬਰਦਾਰ ਸੰਘੋਲ, ਸੁਖਦੇਵ ਭਟਨਾਗਰ, ਸੁਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਪੈਸ਼ਲ ਟੀਮਾਂ ਭੇਜ ਕੇ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇ। ਕੀ ਕਹਿਣਾ ਸਹਾਇਕ ਸਿਵਲ ਸਰਜਨ ਦਾ- ਮਾਮਲੇ ਸਬੰਧੀ ਜਦੋਂ ਸਹਾਇਕ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਕੇ. ਡੀ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਟਾਟਾ ਮੈਮੋਰੀਅਲ ਹੋਮੀ ਭਾਬਾ ਕੈਂਸਰ ਇੰਸਟੀਚਿਊਟ ਦੇ ਡਾ. ਜਸਮਨ ਦੀ ਟੀਮ ਦੁਆਰਾ ਪਿੰਡ ਹਰਗਣਾ ਅਤੇ ਸੁਹਾਵੀ ਆਦਿ ਪਿੰਡਾਂ ਦੇ ਲੋਕਾਂ ਦੀ ਸਕਰੀਨਿੰਗ ਇਕ ਦੋ ਦਿਨਾਂ ਵਿਚ ਸ਼ੁਰੂ ਕੀਤੀ ਜਾਵੇਗੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ’ਚ ਡੋਰ-ਟੂ-ਡੋਰ ਸਰਵੇ ਵੀ ਕਰਨਗੀਆਂ ਤਾਂ ਜੋ ਪਤਾ ਲੱਗ ਸਕੇ ਕਿ ਕੈਂਸਰ ਦੇ ਮਾਮਲੇ ਕਿਉਂ ਵਧੇ ਹਨ? ਇਸ ਤੋਂ ਬਿਨਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਾਂਚ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ। ਇੱਧਰ ਸਿਹਤ ਮਹਿਰਾਂ ਦੇ ਦੱਸਣ ਅਨੁਸਾਰ ਦੂਸ਼ਿਤ ਪਾਣੀ, ਫ਼ਸਲਾਂ ਅਤੇ ਸਬਜ਼ੀਆਂ ਆਦਿ ਨੂੰ ਕੀਤੀ ਜਾਣ ਵਾਲੀ ਸਪਰੇਅ, ਸ਼ਰਾਬ, ਤੰਬਾਕੂ ਅਤੇ ਵੱਧ ਰਹੀ ਫਾਸਟ ਫੂਡ ਦੀ ਵਰਤੋਂ ਆਦਿ ਕੈਂਸਰ ਦੇ ਮੁੱਖ ਕਾਰਨ ਹਨ ਅਤੇ ਕੁਝ ਕੇਸਾਂ ’ਚ ਪਰਿਵਾਰਕ ਹਿਸਟਰੀ ਵੀ ਇਸ ਦਾ ਕਾਰਨ ਹੋ ਸਕਦੀ ਹੈ। ਸ੍ਰੋਮਣੀ ਕਮੇਟੀ ਵੀ ਕਰ ਰਹੀ ਹੈ ਮੱਦਦ- ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਕੈਂਸਰ ਪੀੜਤ ਮਰੀਜਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ। ਬੀਤੇ ਕਰੀਬ 10 ਸਾਲਾਂ ’ਚ ਹਲਕੇ ਵਿਚ ਉਹ ਸਹਾਇਤਾ ਮੰਗਣ ’ਤੇ ਬਣਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ 50 ਤੋਂ ਵੱਧ ਕੈਂਸਰ ਪੀੜਤਾਂ ਨੂੰ ਆਰਥਿਕ ਮਦਦ ਦੇ ਚੈੱਕ ਵੰਡ ਚੁੱਕੇ ਹਨ।
ਪਿਛਲੀ ਖ਼ਬਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੜਨ ਵਾਲੇ ਨੌਜਵਾਨ ਹੀ ਅੱਜ ਸੁਰੱਖਿਅਤ ਨਹੀਂ ਹਨ- ਸੋਨੂੰ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ- ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।