19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਵਰਾਤਿਆਂ ਦੇ ਪਵਿੱਤਰ ਤਿਉਹਾਰ ’ਤੇ ਰਾਜਪੁਰਾ ’ਚ ਗਰਬਾ, ਡਾਂਡੀਆ ਨਾਚ ਦੀ ਧੂਮ

ਰਾਜਪੁਰਾ, 18 ਅਕਤੂਬਰ (ਜੀ. ਪੀ.

ਅਜੀਤ ਡੈਸਕ 19-10-2026
ਰਾਜਪੁਰਾ, 18 ਅਕਤੂਬਰ (ਜੀ. ਪੀ. ਸਿੰਘ)- ਨਵਰਾਤਿਆਂ ਦੇ ਪਵਿੱਤਰ ਤਿਉਹਾਰ ’ਤੇ ਰਾਜਪੁਰਾ ਦੇ ਬਹਾਵਲਪੁਰ ਭਵਨ ਵਿਚ ਸੋਹਮ ਯੋਗਾ ਸਟੂਡੀਓ ਵਲੋਂ ਵਿਸ਼ਾਲ ਗੁਜਰਾਤੀ ਸਮਾਗਮ ਬੇਹਦ ਉਤਸ਼ਾਹ, ਜੋਸ਼ ਤੇ ਸਭਿਆਚਾਰਕ ਰੰਗਤ ਨਾਲ ਕਰਵਾਇਆ ਗਿਆ, ਜਿਸ ਵਿਚ ਗਰਬਾ ਤੇ ਡਾਂਡੀਆ ਨਾਚ ਦੀ ਰੌਣਕ ਰਹੀ ਤੇ ਸ਼ਹਿਰ ਦੀਆਂ ਸੈਂਕੜੇ ਔਰਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਈਵੈਂਟ ਮੈਨੇਜਰ ਵੈਭੀ ਨਾਰੰਗ ਅਤੇ ਸਿਮਰਨ ਨਾਰੰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਭਗਵਤੀ ਦੀ ਵਿਧੀਵਤ ਪੂਜਾ ਅਰਚਨਾ ਤੋਂ ਬਾਅਦ ਗੁਜਰਾਤੀ ਅਤੇ ਪੰਜਾਬੀ ਪਹਿਰਾਵੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਸਜ-ਧਜ ਕੇ ਆਈਆਂ ਹੋਈਆਂ ਔਰਤਾਂ ਨੇ ਡਾਂਡੀਆ ਤੇ ਗਰਬਾ ਨਾਚ ਕਰਦੇ ਹੋਏ ਮਾਤਾ ਦੇ ਜੈਕਾਰਿਆਂ ਨਾਲ ਖ਼ੁਸ਼ੀ ਮਨਾਈ। ਸਮਾਗਮ ਵਿਚ ਮਹਿਲਾਵਾਂ ਵਲੋਂ ਰੰਗ-ਬਿਰੰਗੇ ਪਹਿਰਾਵੇ ਨਾਲ ਨੱਚਦੇ-ਗਾਉਂਦਿਆਂ ਦੇ ਦ੍ਰਿਸ਼ ਸੁਹਾਵਣੇ ਲੱਗ ਰਹੇ ਸਨ। ਉਨ੍ਹਾਂ ਕਿਹਾ ਕਿ ਸਭਿਆਚਾਰਕ ਵਿਰਾਸਤ ਦੇ ਜਸ਼ਨ ਮਨਾਉਣੇ, ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਭਿੰਨਤਾ ਪ੍ਰਤੀ ਸਤਿਕਾਰ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਇਸ ਡਾਂਡੀਆ ਰਾਤ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ ਮੇਕਅਪ ਮੁਕਾਬਲਾ, ਡਰੈੱਸ ਅਤੇ ਡਾਂਸ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿਚ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਸ਼ਰੂਤੀ ਤਨੇਜਾ, ਹਸ਼ੀਸ਼ ਧੂੜੀਆ, ਨਿਖਿਲ ਮਲਹੋਤਰਾ, ਗਜ਼ਲ ਬਜਾਜ, ਮੁਸਕਾਨ ਵਰਮਾ, ਦੀਆ ਮੁਖੇਜਾ, ਅਰਜੁਨ ਡਾਵਰਾ, ਡਾਂਸ ਕੋਰੀਓਗ੍ਰਾਫਰ ਨਰਿੰਦਰ ਸਕਸੈਨਾ, ਸਰਬਾਨੀ ਕੌਰ ਭਾਟੀਆ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਸਵ. ਦੀਪਇੰਦਰ ਕੌਰ ਟਿਵਾਣਾ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜਗਮੀਤ ਸਿੰਘ ਹਰਿਆਊ ਵਲੋਂ ਅਕਾਲੀ ਦਲ ਤੋਂ ਦੂਰ ਗਏ ਆਗੂਆਂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।