24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮੈਡੀਕਲ ਸਟੋਰ ਮਾਲਕ ਡਰੱਗ ਐਕਟ ਦੀ ਪਾਲਣਾ ਕਰਨ-ਡੀ. ਐਸ.ਪੀ. ਗੁਰਮੀਤ ਸਿੰਘ

ਸੰਘੋਲ, 23 ਅਕਤੂਬਰ (ਪਰਮਵੀਰ ਸਿੰਘ ਧਨੋਆ)- ਡੀ. ਐਸ.

ਮੈਡੀਕਲ ਸਟੋਰ ਮਾਲਕਾਂ ਨਾਲ ਕੀਤੀ ਮੀਟਿੰਗ ਵਿਚ ਗੁਰਮੀਤ ਸਿੰਘ ਡੀ.ਐਸ.ਪੀ.ਖਮਾਣੋਂ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 24-10-2026
ਸੰਘੋਲ, 23 ਅਕਤੂਬਰ (ਪਰਮਵੀਰ ਸਿੰਘ ਧਨੋਆ)- ਡੀ. ਐਸ. ਪੀ. ਖਮਾਣੋਂ ਗੁਰਮੀਤ ਸਿੰਘ ਨੇ ਬਲਾਕ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ ਕੀਤੀ। ਜਾਣਕਾਰੀ ਸਾਂਝੀ ਕਰਦਿਆਂ ਹਰਚੰਦ ਸਿੰਘ ਚੰਨੀ ਸੰਘੋਲ ਜ਼ਿਲ੍ਹਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਮੌਕੇ ਅਧਿਕਾਰੀ ਨੇ ਸਟੋਰ ਮਾਲਕਾਂ ਨੂੰ ਕਿਹਾ ਕਿ ਦਵਾਈਆਂ ਦੀ ਵਿੱਕਰੀ ਮੌਕੇ ਨਿਯਮਾਂ (ਡਰੱਗ ਐਕਟ) ਦੀ ਪਾਲਣਾ ਯਕੀਨੀ ਬਣਾਉਣ ਅਤੇ ਖਰੀਦ-ਵੇਚ ਦਾ ਰਿਕਾਰਡ ਸਹੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਖ਼ਤ ਨਿਰਦੇਸ਼ ਹਨ ਕਿ ਖੇਤਰ ’ਚ ਪਾਬੰਦੀ ਸ਼ੁਦਾ ਦਵਾਈਆਂ, ਜੋ ਕਿ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਂਦੀਆਂ ਹਨ ਦੀ ਵਿੱਕਰੀ ਨਾ ਹੋਵੇ । ਕੈਮਿਸਟਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਨਸ਼ੇ ਦੀਆਂ ਗੋਲੀਆਂ ਜਾਂ ਪਾਬੰਦੀ ਸ਼ੁਦਾ ਟੀਕਿਆਂ ਦੀ ਮੰਗ ਕਰਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਜੇਕਰ ਕੋਈ ਮੈਡੀਕਲ ਸਟੋਰ ਮਾਲਕ ਵਿਭਾਗੀ ਨਿਯਮਾਂ ਦੀ ਅਣਦੇਖੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਨਿਰਮਲ ਦਾਸ, ਸੰਜੀਵ ਕੁਮਾਰ, ਰਾਕੇਸ਼, ਹਰਨੇਕ ਸਿੰਘ, ਨਰੇਸ਼, ਦਵਿੰਦਰ ਦਾਨੀਆਂ, ਬਲਜਿੰਦਰ ਸਿੰਘ ਬਰਵਾਲੀ, ਵਰਿੰਦਰ ਸਿੰਘ ਤੇ ਪ੍ਰਿੰਸ ਰੀਡਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਚ ਮਾਹਵਾਰੀ ਦੀ ਸਫ਼ਾਈ ਸੰਬੰਧੀ ਚਾਰ ਜਾਗਰੂਕਤਾ ਸੈਮੀਨਾਰ ਕਰਵਾਏ ਗਏ, ਭਵਿੱਖ ਵਿਚ ਵੀ ਜਾਰੀ ਰਹੇਗਾ ਅਭਿ... ਅਗਲੀ ਖ਼ਬਰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸੋਨ ਤਗਮਾ ਜੇਤੂ ਡਾ. ਨਵਜੋਤ ਕੌਰ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।