ਸੰਦੀਪ ਸਿੰਘ ਬੱਲ ਨੇ ਅਮ੍ਰਿੰਤਵੀਰ ਔਜਲਾ ਦਾ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਸਨਮਾਨ
ਮੰਡੀ ਗੋਬਿੰਦਗੜ੍ਹ 1 ਨਵੰਬਰ (ਇਕਬਾਲਦੀਪ ਸੰਧੂ)-ਭਾਜਪਾ ਵਲੋਂ ਕਾਲਜ ਆਊਟਰੀਚ ਸੈੱਲ ਦੇ ਨਿਯੁਕਤ ਕੀਤੇ ਗਏ ਕਨਵੀਨਰ ਅਮ੍ਰਿੰਤਵੀਰ ਔਜਲਾ ਦਾ ਅੱਜ ਸਥਾਨਕ ਅਮਲੋਹ ਰੋਡ ਸਥਿਤ ਸੰਦੀਪ ਸਿੰਘ ਬੱਲ ਦੇ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਘ ਬੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਅਮ੍ਰਿੰਤਵੀਰ ਔਜਲਾ ਨੂੰ ਕਾਲਜ ਆਊਟਰੀਚ ਸੈੱਲ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਨੌਜਵਾਨਾਂ ਨਾਲ ਸੰਗਠਨ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।
ਅਜੀਤ ਡੈਸਕ
02-11-2026