ਰਾਏ ਨੇ ‘ਆਪ’ ਉਮੀਦਵਾਰ ਵਜੋਂ ਟਿਕਟ ਮਿਲਣ ’ਤੇ ਸਰਹਿੰਦ ਸ਼ਹਿਰ ਵਿਚ ਕੀਤੀ ਸ਼ੁਕਰਾਨਾ ਯਾਤਰਾ
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਤੀਜੀ ਵਾਰ ਟਿਕਟ ਮਿਲਣ ਤੇ ਉਨ੍ਹਾਂ ਵਲੋਂ ਸਰਹਿੰਦ ਸ਼ਹਿਰ ਵਿਚ ਸ਼ੁਕਰਾਨਾ ਯਾਤਰਾ ਕੱਢੀ ਗਈ। ਇਹ ਸ਼ੁਕਰਾਨਾ ਯਾਤਰਾ ਮਾਧੋਪੁਰ ਸਟੇਡੀਅਮ ਦੀ ਪਾਰਕਿੰਗ ਤੋਂ ਰਵਾਨਾ ਹੋ ਕੇ ਚਾਵਲਾ ਚੌਕ, ਨਵਾਂ ਬੱਸ ਸਟੈਂਡ ਸਰਹਿੰਦ, ਰੋਪੜ ਬੱਸ ਅੱਡਾ, ਜੋਤੀ ਸਰੂਪ ਮੋੜ ਹੁੰਦੀ ਹੋਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਈ।
ਹ
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ‘ਆਪ’ ਦੇ ਵਰਕਰਾਂ ਤੇ ਸਮਰਥਕਾਂ ਸਮੇਤ ਨਤਮਸਤਕ ਹੋਣ ਤੋਂ ਪਹਿਲਾਂ। ਤਸਵੀਰ : ਕਰਨ
03-11-2026
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਤੀਜੀ ਵਾਰ ਟਿਕਟ ਮਿਲਣ ਤੇ ਉਨ੍ਹਾਂ ਵਲੋਂ ਸਰਹਿੰਦ ਸ਼ਹਿਰ ਵਿਚ ਸ਼ੁਕਰਾਨਾ ਯਾਤਰਾ ਕੱਢੀ ਗਈ। ਇਹ ਸ਼ੁਕਰਾਨਾ ਯਾਤਰਾ ਮਾਧੋਪੁਰ ਸਟੇਡੀਅਮ ਦੀ ਪਾਰਕਿੰਗ ਤੋਂ ਰਵਾਨਾ ਹੋ ਕੇ ਚਾਵਲਾ ਚੌਕ, ਨਵਾਂ ਬੱਸ ਸਟੈਂਡ ਸਰਹਿੰਦ, ਰੋਪੜ ਬੱਸ ਅੱਡਾ, ਜੋਤੀ ਸਰੂਪ ਮੋੜ ਹੁੰਦੀ ਹੋਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਈ। ਉਪਰੰਤ ਵਿਧਾਇਕ ਲਖਵੀਰ ਸਿੰਘ ਰਾਏ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਕਰਵਾਏ ਸਰਵੇ ਦੇ ਤਹਿਤ ਉਨ੍ਹਾਂ ਨੂੰ ਤੀਜੀ ਵਾਰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਇਸ ਲਈ ਉਹ ਜਿੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਧੰਨਵਾਦੀ ਹਨ, ਉੱਥੇ ਹੀ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੋਟਰਾਂ ਦੇ ਵੀ ਧੰਨਵਾਦੀ ਹਨ, ਜਿਨ੍ਹਾਂ ਨੇ ਸਭ ਤੋਂ ਵੱਧ ਭਰੋਸਾ ਉਨ੍ਹਾਂ ’ਤੇ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਆਉਣ ਵਾਲੀ ਸਮੇਂ ਦੇ ਵਿਚ ਪਹਿਲਾਂ ਨਾਲੋਂ ਦੁੱਗਣੀ ਰਫ਼ਤਾਰ ਨਾਲ ਕੰਮ ਕੀਤਾ ਜਾਵੇਗਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਇਸ ਮੌਕੇ ਪ੍ਰਦੀਪ ਮਲਹੋਤਰਾ ਨੇ ਕਿਹਾ ਕਿ ਪਾਰਟੀ ਵਲੋਂ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਤੀਜੀ ਵਾਰ ਟਿਕਟ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਹ ਬਹੁਤ ਹੀ ਇਮਾਨਦਾਰ ਅਤੇ ਸੁਲਝੇ ਹੋਏ ਆਗੂ ਹਨ। ਇਸ ਮੌਕੇ ਹਲਕਾ ਵਿਧਾਇਕ ਨਾਲ ਵੱਡੀ ਗਿਣਤੀ ਵਿਚ ਸਮਰਥਕਾਂ ਤੇ ਵਰਕਰਾਂ ਦਾ ਕਾਰਾਂ ਦਾ ਕਾਫ਼ਲਾ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਨਤਮਸਤਕ ਹੋਇਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ, ਇ ਸਤਰੀ ਵਿੰਗ ਦੀ ਪ੍ਰਧਾਨ ਰੀਨਾ ਰਾਣੀ, ਐਡਵੋਕੇਟ ਕੰਵਰਵੀਰ ਸਿੰਘ ਰਾਏ, ‘ਆਪ’ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਡੇਰਾ, ਚੇਅਰਮੈਨ ਐਡਵੋਕੇਟ ਅਮਰਿੰਦਰ ਸਿੰਘ ਮੰਡੋਫ਼ਲ, ਮਨਦੀਪ ਸਿੰਘ ਪੋਲਾ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਸਤਵੀਰ ਸਿੰਘ ਜੱਲ੍ਹਾ, ਸ਼ੈਲਰ ਐਸੋਸੀਏਸ਼ਨ ਪ੍ਰਧਾਨ ਕੁਲਦੀਪ ਸਿੰਘ ਸੌਂਢਾ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਕੌਂਸਲਰ ਰਾਜੇਸ਼ ਉੱਪਲ, ਐਡਵੋਕੇਟ ਗੁਰਮੀਤ ਸਿੰਘ, ਹੈਪੀ ਭੈਣੀ, ਗੁਰਮੇਲ ਸਿੰਘ ਪੰਡਰਾਲੀ, ਸਰਪੰਚ ਹਰਜਿੰਦਰ ਸਿੰਘ ਪੰਡਰਾਲੀ, ਸਰਪੰਚ ਨਿਰਮਲ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਹਰਪਾਲ ਸਿੰਘ ਫ਼ੌਜੀ, ਸਰਪੰਚ ਇੰਦਰਦੀਪ ਸਿੰਘ ਸਾਨੀਪੁਰ, ਹਰਬੰਤ ਸਿੰਘ, ਨੰਬਰਦਾਰ ਜਗਰੂਪ ਸਿੰਘ, ਬਲਵੀਰ ਸਿੰਘ ਚੀਮਾ, ਕੌਂਸਲਰ ਬਲਜਿੰਦਰ ਸਿੰਘ ਗੋਲਾ, ਸੰਦੀਪ ਸਿੰਘ ਭੱਲਮਾਜਰਾ, ਗੁਰਦਰਸ਼ਨ ਸਿੰਘ ਹਨੀ, ਸਰਪੰਚ ਬਲਜਿੰਦਰ ਸਿੰਘ ਕਾਕਾ, ਅਸੀਸ ਅੱਤਰੀ, ਸਰਪੰਚ ਰਾਜਦੀਪ ਸਿੰਘ ਰਾਜੂ, ਪ੍ਰਹਿਲਾਦ ਸਿੰਘ, ਸਨੀ ਚੋਪੜਾ, ਕੌਂਸਲਰ ਰਾਮਪਾਲ ਸਿੰਘ, ਰਵਿੰਦਰ ਬਬਲਾ, ਲਖਵਿੰਦਰ ਸਿੰਘ ਜਾਗੋ, ਗੁਰਪ੍ਰੀਤ ਸਿੰਘ ਭਿੰਡਰ, ਜਗਜੀਤ ਸਿੰਘ ਰਿਊਣਾ, ਕੌਂਸਲਰ ਹਰਕਮਲ ਸਿੰਘ, ਥਾਣੇਦਾਰ ਬਲਜਿੰਦਰ ਸਿੰਘ, ਦਿਲਪ੍ਰੀਤ ਸਿੰਘ ਭੱਟੀ, ਹਿਤੇਸ਼ ਉੱਪਲ, ਨੰਬਰਦਾਰ ਤਜਿੰਦਰ ਸਿੰਘ ਟਿਵਾਣਾ, ਮਾਨਵ ਟਿਵਾਣਾ, ਸਤੀਸ਼ ਲਟੌਰ ਪੀ.ਏ, ਬਹਾਦਰ ਖ਼ਾਨ, ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਰਵੀ ਚੀਮਾ, ਸਰਬਜੀਤ ਸਿੰਘ ਰੁੜਕੀ, ਰੋਸ਼ਾ ਖੇੜ੍ਹੀ, ਸਰਪੰਚ ਹਰਬੰਸ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਧਰਮ ਸਿੰਘ, ਐਡਵੋਕੇਟ ਨਰਿੰਦਰ ਸਿੰਘ ਸਰਪੰਚ, ਸਰਪੰਚ ਜਸਵੰਤ ਸਿੰਘ ਖੇੜੀ, ਸਰਪੰਚ ਬਲਕਾਰ ਸਿੰਘ, ਸਰਪੰਚ ਕਮਲਜੀਤ ਕੌਰ, ਰੂਪ ਸਿੰਘ, ਰੁਪਿੰਦਰ ਸਿੰਘ ਜੱਲ੍ਹਾ, ਰਣਵੀਰ ਸਿੰਘ ਰਾਣਾ, ਸਰਪੰਚ ਪਰਵਿੰਦਰ ਸਿੰਘ ਸੌਂਢਾ, ਯੋਗਰਾਜ ਸਿੰਘ, ਗੁਰਜੰਟ ਸਿੰਘ, ਕਰਮ ਸਿੰਘ, ਰਜਿੰਦਰ ਸਿੰਘ ਸੌਂਢਾ, ਸਰਪੰਚ ਨਿਰਮਲ ਸਿੰਘ ਨਿੰਮਾ ਅਤੇ ਗੁਰੀ ਸਰਪੰਚ ਆਦਿ ਵੀ ਹਾਜ਼ਰ ਸਨ।