ਜਥੇਦਾਰ ਚਨਾਰਥਲ ਨੇ ਸ. ਧਾਮੀ ਅਤੇ ਭਾਈ ਖ਼ਾਲਸਾ ਨੂੰ ਦਿੱਤੀ ਵਧਾਈ
ਜਖਵਾਲੀ, 20 ਨਵੰਬਰ (ਨਿਰਭੈ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਚੋਣ ਦੌਰਾਨ ਛੇਵੀਂ ਵਾਰ ਚੁਣੇ ਗਏ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਭਾਈ ਰਵਿੰਦਰ ਸਿੰਘ ਖ਼ਾਲਸਾ ਨੂੰ ਅੰਤ੍ਰਿੰਗ ਕਮੇਟੀ ਦਾ ਮੈਂਬਰ ਨਿਯੁਕਤ ਹੋਣ ਤੇ’ ਟਕਸਾਲੀ ਆਗੂ ਜਥੇਦਾਰ ਹਰਭਜਨ ਸਿੰਘ ਚਨਾਰਥਲ ਨੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ: ਧਾਮੀ ਅਤੇ ਭਾਈ ਖ਼ਾਲਸਾ ਸਿੱਖੀ ਸਿਧਾਂਤਾਂ ’ਤੇ ਡੱਟ ਕੇ ਪਹਿਰਾ ਦੇਣ ਵਾਲੇ ਵਿਅਕਤੀ ਹਨ।
ਅਜੀਤ ਡੈਸਕ
21-11-2026