28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਾਊ ਮੁਨੱਵਰ ਮਸੀਹ ਨੇ ਮਦਰ ਟੈਰੇਸਾ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ

ਬਟਾਲਾ, 27 ਅਗਸਤ (ਸਤਿੰਦਰ ਸਿੰਘ)-ਸਾਬਕਾ ਚੇਅਰਮੈਨ, ਪੰਜਾਬ ਘੱਟ ਗਿਣਤੀ ਕਮਿਸਨ, ਬਾਊ ਮੁਨੱਵਰ ਮਸੀਹ ਨੇ ਮਦਰ ਟੈਰੇਸਾ ਦੇ ਜਨਮ ਦਿਨ ਮੌਕੇ ਆਪਣੇ ਸ਼ਰਧਾਂਜਲੀ ਸੰਦੇਸ਼ ’ਚ ਕਿਹਾ ਕਿ ਮਦਰ ਟੈਰੇਸਾ ਦੀ ਜ਼ਿੰਦਗੀ ਸਮੁੱਚੀ ਮਨੁੱਖਤਾ ਲਈ ਸੇਵਾ, ਪਿਆਰ ਤੇ ਕੁਰਬਾਨੀ ਦੀ ਇਕ ਜਿਉਂਦੀ-ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਦਰ ਟੈਰੇਸਾ ਨੇ ਆਪਣੀ ਸਾਰੀ ਉਮਰ ਗਰੀਬਾਂ, ਬੇਸਹਾਰਾ, ਬਿਮਾਰ ਤੇ ਲਾਵਾਰਸ ਲੋਕਾਂ ਦੀ ਸੇਵਾ ’ਚ ਲਗਾ ਦਿਤੀ, ਬਿਨ੍ਹਾਂ ਕਿਸੇ ਜਾਤ, ਧਰਮ ਜਾਂ ਕੌਮ ਦੇ ਵਿਤਕਰੇ ਦੇ।

ਅਜੀਤ ਡੈਸਕ 28-08-2026
ਬਟਾਲਾ, 27 ਅਗਸਤ (ਸਤਿੰਦਰ ਸਿੰਘ)-ਸਾਬਕਾ ਚੇਅਰਮੈਨ, ਪੰਜਾਬ ਘੱਟ ਗਿਣਤੀ ਕਮਿਸਨ, ਬਾਊ ਮੁਨੱਵਰ ਮਸੀਹ ਨੇ ਮਦਰ ਟੈਰੇਸਾ ਦੇ ਜਨਮ ਦਿਨ ਮੌਕੇ ਆਪਣੇ ਸ਼ਰਧਾਂਜਲੀ ਸੰਦੇਸ਼ ’ਚ ਕਿਹਾ ਕਿ ਮਦਰ ਟੈਰੇਸਾ ਦੀ ਜ਼ਿੰਦਗੀ ਸਮੁੱਚੀ ਮਨੁੱਖਤਾ ਲਈ ਸੇਵਾ, ਪਿਆਰ ਤੇ ਕੁਰਬਾਨੀ ਦੀ ਇਕ ਜਿਉਂਦੀ-ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਦਰ ਟੈਰੇਸਾ ਨੇ ਆਪਣੀ ਸਾਰੀ ਉਮਰ ਗਰੀਬਾਂ, ਬੇਸਹਾਰਾ, ਬਿਮਾਰ ਤੇ ਲਾਵਾਰਸ ਲੋਕਾਂ ਦੀ ਸੇਵਾ ’ਚ ਲਗਾ ਦਿਤੀ, ਬਿਨ੍ਹਾਂ ਕਿਸੇ ਜਾਤ, ਧਰਮ ਜਾਂ ਕੌਮ ਦੇ ਵਿਤਕਰੇ ਦੇ। ਉਨ੍ਹਾਂ ਦਾ ਇਹ ਸੰਦੇਸ਼ ਸੀ ਕਿ ਸੱਚੀ ਸੇਵਾ ਉਹ ਹੈ, ਜੋ ਦਿਲੋਂ, ਬਿਨਾਂ ਕਿਸੇ ਸੁਆਰਥ ਦੇ ਕੀਤੀ ਜਾਵੇ। ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਅੱਜ ਦੇ ਸਮਾਜ ਨੂੰ ਮਦਰ ਟੈਰੇਸਾ ਤੋਂ ਬਹਤ ਕੁਝ ਸਿੱਖਣ ਦੀ ਲੋੜ ਹੈ, ਖਾਸ ਕਰ ਕੇ ਹਮਦਰਦੀ, ਭਈਚਾਰਾ, ਸਹਿਣਸ਼ੀਲਤਾ ਤੇ ਦੂਜਿਆਂ ਦੀ ਮਦਦ ਕਰਨ ਦਾ ਜਜ਼ਬਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਵਿਚਕਾਰ ਆਪਸੀ ਸਦਭਾਵਨਾ ਤੇ ਸਹਿਣਸ਼ੀਲਤਾ ਵਧਉਣਾ ਹੀ ਮਦਰ ਟੈਰੇਸਾ ਨੂੰ ਸੱਚੀ ਸਰਧਾਂਜਲੀ ਹੋਵੇਗੀ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ, ਖਾਸ ਕਰਕੇ ਨੌਜਵਾਨ ਨੂੰ ਅਪੀਲ ਕੀਤੀ ਕਿ ਉਹ ਮਦਰ ਟੈਰੇਸਾ ਦੇ ਦਿਖਾਏ ਸੇਵਾ ਤੇ ਪਿਆਰ ਦੇ ਰਾਹ ’ਤੇ ਚਲਦੇ ਹੋਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਅਤੇ ਸਮਜ ਵਿਚ ਏਕਤਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਾਅਦੇ ਪੂਰੇ ਕਰਕੇ ਲੋਕਾਂ ਦੇ ਦਿਲ ਜਿੱਤੇ-ਬਲਾਕ ਪ੍ਰਧਾਨ ਅਗਲੀ ਖ਼ਬਰ ਬਾਬਾ ਬਕਾਲਾ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਵਿਸ਼ਾਲ ਪੰਥਕ ਕਾਨਫਰੰਸ ਅੱਜ-ਐਡਵੋਕੇਟ ਢਿੱਲੋਂ ਪਿੰਡ ਕੋਟਲੀ ਸੈਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।