30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਹਾਂਮੰਡਲੇਸ਼ਵਰ ਸਵਾਮੀ ਦਿਵਿਆ ਨੰਦ ਦਾ ਸ਼ਾਹਪੁਰ ਕੰਢੀ ਵਾਪਸ ਆਉਣ ’ਤੇ ਕੀਤਾ ਸਵਾਗਤ

ਸ਼ਾਹਪੁਰ ਕੰਢੀ, 29 ਅਗਸਤ (ਰਣਜੀਤ ਸਿੰਘ)-ਮਹਾਂਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਪਰਮਧਾਮ ਹੀਰਾ ਆਸ਼ਰਮ ਸ਼ਾਹਪੁਰ ਕੰਢੀ ਦੇ ਸੰਚਾਲਕ ਅਤੇ ਗੱਦੀ ਨਸੀਨ ਦਾ ਵਿਦੇਸ਼ੀ ਦੌਰੇ ਤੋਂ ਵਾਪਸ ਪਰਤਣ ’ਤੇ ਸ਼ਰਧਾਲੂਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਨਮਾਨ ਵਿਚ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ।

ਅਜੀਤ ਡੈਸਕ 30-08-2026
ਸ਼ਾਹਪੁਰ ਕੰਢੀ, 29 ਅਗਸਤ (ਰਣਜੀਤ ਸਿੰਘ)-ਮਹਾਂਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਪਰਮਧਾਮ ਹੀਰਾ ਆਸ਼ਰਮ ਸ਼ਾਹਪੁਰ ਕੰਢੀ ਦੇ ਸੰਚਾਲਕ ਅਤੇ ਗੱਦੀ ਨਸੀਨ ਦਾ ਵਿਦੇਸ਼ੀ ਦੌਰੇ ਤੋਂ ਵਾਪਸ ਪਰਤਣ ’ਤੇ ਸ਼ਰਧਾਲੂਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਨਮਾਨ ਵਿਚ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੋਂ ਹਜਾਰਾਂ ਸ਼ਰਧਾਲੂ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਫੁਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਉਹ ਨਿਊਜੀਲੈਂਡ, ਆਸਟ੍ਰੇਲੀਆ ਦੇ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋਏ, ਸੰਗਤਾਂ ਨੂੰ ਸਨਾਤਨ ਧਰਮ ਦੀਆਂ ਸਿਖਿਆਵਾਂ ਨਾਲ ਜੋੜਿਆ, ਸ਼ਾਂਤੀ ਭਾਈਚਾਰੇ ਦੇ ਸੰਦੇਸ਼ ਤੋਂ ਇਲਾਵਾ ਸ਼ਰਧਾਲੂਆਂ ਨੂੰ ਸ੍ਰੀਮਦ ਭਾਗਵਤ ਕਥਾ ਦਾ ਗਿਆਨ ਦਿੱਤਾ। ਉਨ੍ਹਾਂ ਨੇ ਆਸ਼ਰਮ ਪਹੁੰਚ ਕੇ ਸੰਗਤਾਂ ਨੂੰ ਰੱਖੜੀ ਦੀ ਵਧਾਈ ਦਿੱਤੀ। ਇਸ ਮੌਕੇ ਸ਼ਰਧਾਨੰਦ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬਲਸ਼ੇਰ ਸਿੰਘ, ਵਿਜੇ ਕੁਮਾਰ, ਹਰੀ ਪ੍ਰਸ਼ਾਦਿ, ਮਹਾਤਮਾ ਪੱਪੂ, ਮਨੋਹਰ ਲਾਲ, ਮਹਾਤਮਾ ਹਰ ਸਰੂਪ ਆਦਿ ਹਾਜਰ ਸਨ ।
ਪਿਛਲੀ ਖ਼ਬਰ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਪਠਾਨਕੋਟ ਦੀ 319ਵੀਂ ਅਕਾਦਮਿਕ ਮੀਟਿੰਗ ਕਰਵਾਈ ਅਗਲੀ ਖ਼ਬਰ ਸਰਹੱਦ ’ਤੇ ਤਾਇਨਾਤ ਬਾਰਡਰ ਗਾਰਡ ਭੈਣਾਂ ਨੇ ਰੱਖੜੀ ਬੰਨ੍ਹ ਕੇ ਮਨੋਬਲ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।