30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਠਾਨਕੋਟ ਵਿਖੇ ਜੰਗਲੀ ਜੀਵ ਵਿਭਾਗ ਵਲੋਂ ਵੱਡੀ ਕਾਰਵਾਈ

ਪਠਾਨਕੋਟ, 29 ਅਗਸਤ (ਵਿਨੋਦ)-ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜੰਗਲੀ ਜੀਵ ਵਿਭਾਗ ਪਠਾਨਕੋਟ ਨੇ ਇਕ ਵਿਅਕਤੀ ਨੂੰ 179 ਗੈਰ-ਕਾਨੂੰਨੀ ਪੰਛੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਾਈਲਡ ਲਾਈਫ ਬਲਾਕ ਅਫਸਰ ਪਠਾਨਕੋਟ ਸ਼ੁਭਮਦੀਪ, ਪ੍ਰਿੰਕਾ ਤੇ ਅਭਿਆਸ ਸੈਣੀ ਵਾਈਲ ਡਲਾਈਫ ਟੀਮ ਪਠਾਨਕੋਟ ਅਤੇ ਲਖਬੀਰ ਸਿੰਘ ਵਾਈਲਡ ਲਾਈਫ ਬਲਾਕ ਅਫਸਰ ਪਠਾਨਕੋਟ ਦੀ ਟੀਮ ਨੇ ਮੁਹੰਮਦ ਜਾਹਿਦ ਪੁੱਤਰ ਮੁਹੰਮਦ ਸ਼ਰੀਫ ਨਿਵਾਸੀ ਰੇਲਵੇ ਕਾਲੋਨੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ ਹੈ।

ਅਜੀਤ ਡੈਸਕ 30-08-2026
ਪਠਾਨਕੋਟ, 29 ਅਗਸਤ (ਵਿਨੋਦ)-ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜੰਗਲੀ ਜੀਵ ਵਿਭਾਗ ਪਠਾਨਕੋਟ ਨੇ ਇਕ ਵਿਅਕਤੀ ਨੂੰ 179 ਗੈਰ-ਕਾਨੂੰਨੀ ਪੰਛੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਾਈਲਡ ਲਾਈਫ ਬਲਾਕ ਅਫਸਰ ਪਠਾਨਕੋਟ ਸ਼ੁਭਮਦੀਪ, ਪ੍ਰਿੰਕਾ ਤੇ ਅਭਿਆਸ ਸੈਣੀ ਵਾਈਲ ਡਲਾਈਫ ਟੀਮ ਪਠਾਨਕੋਟ ਅਤੇ ਲਖਬੀਰ ਸਿੰਘ ਵਾਈਲਡ ਲਾਈਫ ਬਲਾਕ ਅਫਸਰ ਪਠਾਨਕੋਟ ਦੀ ਟੀਮ ਨੇ ਮੁਹੰਮਦ ਜਾਹਿਦ ਪੁੱਤਰ ਮੁਹੰਮਦ ਸ਼ਰੀਫ ਨਿਵਾਸੀ ਰੇਲਵੇ ਕਾਲੋਨੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਅਧੀਨ 2 ਕਾਮਨ ਹਿੱਲ ਮੈਨਾ (ਗ੍ਰੈਕੁਲਾ ਰਿਲੀਜੀਓਸਾ) ਅਤੇ 130 ਸਕੇਲੀ-ਬ੍ਰੈਸਟਡ ਮੁਨੀਆ (ਲੋਨਚੁਰਾ ਪੰਕਟੂਲਾਟਾ) ਅਤੇ 47 ਲਾਲ ਮੁਨੀਆ (ਅਮੰਡਵਾ ਅਮੰਡਵਾ) ਬਰਾਮਦ ਕੀਤੇ ਗਏ ਹਨ। ਜੰਗਲੀ ਜੀਵ ਵਿਭਾਗ ਨੇ ਦੋਸ਼ੀ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ 1972 (ਸੋਧ 2022) ਦੀਆਂ ਧਾਰਾਵਾਂ 9, 39, 49 ਬੀ(ਏ)(ਵੀ), 51, 57 ਤਹਿਤ ਕੇਸ ਡਵੀਜ਼ਨ ਨੰਬਰ ਦੋ ਥਾਣਾ ਪਠਾਨਕੋਟ ਵਿਖੇ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਜੰਗਲੀ ਪੰਛੀਆਂ ਅਤੇ ਜਾਨਵਰਾਂ ਦਾ ਗੈਰ-ਕਾਨੂੰਨੀ ਸ਼ਿਕਾਰ ਅਤੇ ਵਪਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਹੀ ਰਾਹ ਯੁਵਾ ਸਾਂਝ ਦੇ ਬੈਨਰ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ’ਚ ਪਲੇਅਵੇਅ ਅਤੇ ਪ੍ਰੀ-ਨਰਸਰੀ ਲਈ ਦਾਖ਼ਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।