30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚੀਮਾ ਪਬਲਿਕ ਸਕੂਲ ’ਚ ਪਲੇਅਵੇਅ ਅਤੇ ਪ੍ਰੀ-ਨਰਸਰੀ ਲਈ ਦਾਖ਼ਲੇ ਸ਼ੁਰੂ

ਘੁਮਾਣ, 29 ਅਗਸਤ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਲੋਂ ਪਲੇਅਵੇਅ ਅਤੇ ਪ੍ਰੀ-ਨਰਸਰੀ ਕਲਾਸਾਂ ਲਈ ਨਵੇਂ ਸੈਸ਼ਨ ਦੇ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ। ਸਕੂਲ ਪਿਛਲੇ ਲੰਮੇ ਸਮੇਂ ਤੋਂ ਨੰਨ੍ਹੇ ਬੱਚਿਆਂ ਨੂੰ ਉੱਤਮ ਸਿੱਖਿਆ ਦੇ ਨਾਲ-ਨਾਲ ਸੁਰੱਖਿਅਤ, ਖੁਸ਼ਨੁਮਾ ਅਤੇ ਬਾਲ-ਮਿੱਤਰ ਵਾਤਾਵਰਣ ਪ੍ਰਦਾਨ ਕਰਨ ਦੀ ਆਪਣੀ ਵਿਰਾਸਤ ਨੂੰ ਕਾਇਮ ਰੱਖ ਰਿਹਾ ਹੈ।

ਅਜੀਤ ਡੈਸਕ 30-08-2026
ਘੁਮਾਣ, 29 ਅਗਸਤ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਲੋਂ ਪਲੇਅਵੇਅ ਅਤੇ ਪ੍ਰੀ-ਨਰਸਰੀ ਕਲਾਸਾਂ ਲਈ ਨਵੇਂ ਸੈਸ਼ਨ ਦੇ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ। ਸਕੂਲ ਪਿਛਲੇ ਲੰਮੇ ਸਮੇਂ ਤੋਂ ਨੰਨ੍ਹੇ ਬੱਚਿਆਂ ਨੂੰ ਉੱਤਮ ਸਿੱਖਿਆ ਦੇ ਨਾਲ-ਨਾਲ ਸੁਰੱਖਿਅਤ, ਖੁਸ਼ਨੁਮਾ ਅਤੇ ਬਾਲ-ਮਿੱਤਰ ਵਾਤਾਵਰਣ ਪ੍ਰਦਾਨ ਕਰਨ ਦੀ ਆਪਣੀ ਵਿਰਾਸਤ ਨੂੰ ਕਾਇਮ ਰੱਖ ਰਿਹਾ ਹੈ। ਸਕੂਲ ਵਿਚ ਨੰਨ੍ਹੇ ਬੱਚਿਆਂ ਲਈ ਪੂਰੀ ਤਰ੍ਹਾਂ ਏ.ਸੀ. ਪਲੇਅਵੇਅ ਰੂਮ ਅਤੇ ਏ.ਸੀ. ਪਲੇਅ ਪੈਨ ਦੀ ਵਿਸ਼ੇਸ਼ ਸਹੂਲਤ ਉਪਲੱਬਧ ਹੈ। ਬੱਚਿਆਂ ਦੀ ਸੰਭਾਲ ਅਤੇ ਸਿੱਖਿਆ ਲਈ ਉੱਚ ਯੋਗਤਾ ਪ੍ਰਾਪਤ ਤੇ ਤਜਰਬੇਕਾਰ ਸਟਾਫ਼ ਵਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਂਦਾ ਹੈ। ਸਕੂਲ ਵਿਚ ਕਿੰਡਰਗਾਰਟਨ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਡਾਂਸ, ਸੰਗੀਤ ਅਤੇ ਯੋਗਾ ਦੀਆਂ ਵਿਸ਼ੇਸ਼ ਕਲਾਸਾਂ ਵੀ ਕਰਵਾਈਆਂ ਜਾਂਦੀਆਂ ਹਨ। ਖੇਡ-ਖੇਡ ਵਿਚ ਸਿੱਖਣ ਦੀ ਵਿਧੀ ਰਾਹੀਂ ਬੱਚਿਆਂ ਵਿਚ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸਮਾਜਿਕ ਗੁਣਾਂ ਦਾ ਵਿਕਾਸ ਕੀਤਾ ਜਾਂਦਾ ਹੈ। ਸਕੂਲ ਪ੍ਰਬੰਧਨ ਦਾ ਉਦੇਸ਼ ਨੰਨ੍ਹੇ ਬੱਚਿਆਂ ਨੂੰ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ, ਜਿੱਥੇ ਉਹ ਖੁਸ਼ੀ ਨਾਲ ਸਿੱਖਣ ਤੇ ਆਪਣੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰ ਸਕਣ। ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ, ਪ੍ਰਿੰਸੀਪਲ ਡਾ. ਮਨਦੀਪ ਕੌਰ ਅਤੇ ਉੱਪ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਨੰਦਾ ਵਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਚੀਮਾ ਪਬਲਿਕ ਸਕੂਲ ਵਿਚ ਦਾਖ਼ਲਾ ਲੈਣ ਦਾ ਸੱਦਾ ਦਿੱਤਾ ਗਿਆ ।
ਪਿਛਲੀ ਖ਼ਬਰ ਪਠਾਨਕੋਟ ਵਿਖੇ ਜੰਗਲੀ ਜੀਵ ਵਿਭਾਗ ਵਲੋਂ ਵੱਡੀ ਕਾਰਵਾਈ ਅਗਲੀ ਖ਼ਬਰ 31 ਅਗਸਤ ਨੂੰ ਡੀ.ਸੀ. ਦਫ਼ਤਰ ਵਿਖੇ ਹੱਕੀ ਮੰਗਾਂ ਸੰਬੰਧੀ ਧਰਨਾ ਲਗਾਇਆ ਜਾਵੇਗਾ : ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।