30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

31 ਅਗਸਤ ਨੂੰ ਡੀ.ਸੀ. ਦਫ਼ਤਰ ਵਿਖੇ ਹੱਕੀ ਮੰਗਾਂ ਸੰਬੰਧੀ ਧਰਨਾ ਲਗਾਇਆ ਜਾਵੇਗਾ : ਆਗੂ

ਊਧਨਵਾਲ, 29 ਅਗਸਤ (ਪਰਗਟ ਸਿੰਘ)-ਕਿਸਾਨਾਂ ਮਜ਼ਦੂਰਾਂ ਦੀਆ ਹੱਕੀ ਮੰਗਾ ਨੂੰ ਲੈ ਕੇ ਡੀ. ਸੀ.

ਅਜੀਤ ਡੈਸਕ 30-08-2026
ਊਧਨਵਾਲ, 29 ਅਗਸਤ (ਪਰਗਟ ਸਿੰਘ)-ਕਿਸਾਨਾਂ ਮਜ਼ਦੂਰਾਂ ਦੀਆ ਹੱਕੀ ਮੰਗਾ ਨੂੰ ਲੈ ਕੇ ਡੀ.ਸੀ. ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਭਗਤ ਨਾਮਦੇਵ ਜੀ ਦੀ ਜਰਨਲ ਬਾਡੀ ਦੀ ਮੀਟਿੰਗ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ਹੇਠ ਪਿੰਡ ਲੱਧਾ ਮੁੰਡਾ ਗੁਰਦਵਾਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੇ ਅਸਥਾਨ ’ਤੇ ਕੀਤੀ ਗਈ। ਜ਼ੋਨ ਪ੍ਰਧਾਨ ਸਤਨਾਮ ਸਿੰਘ ਮਧਰਾ ਨੇ ਮੀਟਿੰਗ ਵਿਚ ਸੰਬੋਧਨ ਕਰਦਿਆ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਦੀ ਸਹਿ ’ਤੇ ਸੰਭੂ ਬਾਰਡਰ, ਖਨੌਰੀ ਬਾਰਡਰ ਤੇ ਕਿਸਾਨਾਂ-ਮਜ਼ਦੂਰਾਂ ਦੀਆ ਹੱਕੀ ਮੰਗਾ ਨੂੰ ਲੈ ਕੇ ਸ਼ਾਂਤਮਈ ਧਰਨਾ ਚੱਲ ਰਿਹਾ ਸੀ। ਇਸ ਧਰਨੇ ਨੂੰ ਬਲਡੋਜਰ ਚਲਾ ਕੇ ਤਾਰੋਪੀਟ ਕਰ ਦਿੱਤਾ ਜੋ ਇਸ ਧਰਨੇ ਵਿਚ ਕਿਸਾਨਾਂ ਦੇ ਟੈਂਟ, ਘਰ, ਟੈ੍ਰਕਟਰ, ਟਰਾਲੀਆਂ, ਕੂਲਰ, ਫਰਿੱਜਾਂ, ਏ.ਸੀ., ਸਟੇਜ ਦਾ ਸਾਮਾਨ, ਲੰਗਰਾਂ ਦਾ ਸਮਾਨ, ਸਿਲੰਡਰ ਚੱੁਲੇ, ਭੱਠੀਆਂ, ਭਾਂਡੇ, ਨਕਦੀ ਕੈਸ਼, ਕੁੱਲ ਮਿਲਾ ਕੇ 3 ਕਰੋੜ 77 ਲੱਖ ਰੁਪਏ ਦਾ ਨੁਕਸਾਨ ਗੈਰ ਕਾਨੂਨੀ ਤੌਰ ’ਤੇ ਕੀਤਾ ਸੀ ਇਸ ਲਈ ਮੀਟਿੰਗ ਵਿਚ 31 ਅਗਸਤ ਨੂੰ ਡੀ.ਸੀ. ਦਫ਼ਤਰ ਗੁਰਦਾਸਪੁਰ ਲੱਗਣ ਵਾਲੇ ਧਰਨੇ ਦੀਆ ਤਿਆਰੀਆ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਜੋ ਪਿੰਡਾਂ ਵਿਚੋਂ ਪ੍ਰੀ ਪੇਡ ਮੀਟਰ ਜਥੇਬੰਦੀ ਵਲੋਂ ਉਤਾਰੇ ਗਏ ਸਨ ਉਨ੍ਹਾਂ ਦੇ ਬਿੱਲ ਮਹਿਕਮੇ ਵਲੋ ਬਹੁਤ ਵੱਡੇ ਜੁਰਮਾਨੇ ਕਰਕੇ ਭੇਜ ਜਾ ਰਹੇ ਹਨ। ਇਹ ਜਥੇਬੰਧੀ ਵਲੋ ਮਨਜ਼ੂਰ ਨਹੀ ਕੀਤਾ ਜਾਵੇਗਾ। ਇਸ ਮੌਕੇ ਹਰਬੰਸ ਸਿੰਘ ਭੋਮਾ, ਜੋਗਿੰਦਰ ਸਿੰਘ ਲੱਧਾਮੁੰਡਾ, ਮਨਜਿੰਦਰ ਸਿੰਘ ਲੱਧਾ ਮੁੰਡਾ, ਜਗਦੀਸ਼ ਸਿੰਘ ਚਾਚੋਕੇ, ਗੁਰਦੇਵ ਸਿੰਘ, ਮੰਗਲ ਸਿੰਘ, ਕਾਬਲ ਸਿੰਘ, ਮਨੋਹਰ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ, ਸੰਤੋਖ ਸਿੰਘ, ਮਨਜਿੰਦਰ ਸਿੰਘ ਅੱਤੇਪੁਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ’ਚ ਪਲੇਅਵੇਅ ਅਤੇ ਪ੍ਰੀ-ਨਰਸਰੀ ਲਈ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਦਾ ਐਲਾਨ, ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਸੰਘਰਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।