03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜਨਮ ਅਸ਼ਟਮੀ ਦਾ ਤਿਉਹਾਰ ਸ਼ਹਿਰ ਵਾਸੀਆਂ ਵਲੋਂ ਰਲ-ਮਿਲ ਕੇ ਮਨਾਇਆ ਜਾਵੇਗਾ : ਪ੍ਰਧਾਨ ਨਵਦੀਪ ਪੰਨੂੰ, ਖੋਸਲਾ

ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਦਿਹਾੜਾ ਜਨਮ ਅਸ਼ਟਮੀ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਾਸੀਆਂ ਵਲੋਂ ਰਲ-ਮਿਲ ਕੇ ਮਨਾਇਆ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਤੇ ਸਾਬਕਾ ਪ੍ਰਧਾਨ ਸਵਾਮੀਪਾਲ ਖੋਸਲਾ ਨੇ ਦੱਸਿਆ ਕਿ 3 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਵਸਤਰ ਪਹਿਨਾਏ ਜਾਣਗੇ।

ਪ੍ਰਧਾਨ ਨਵਦੀਪ ਸਿੰਘ ਪੰਨੂੰ ਅਤੇ ਸਾ. ਪ੍ਰਧਾਨ ਸਵਾਮੀਪਾਲ ਖੋਸਲਾ 03-09-2026
ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਦਿਹਾੜਾ ਜਨਮ ਅਸ਼ਟਮੀ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਾਸੀਆਂ ਵਲੋਂ ਰਲ-ਮਿਲ ਕੇ ਮਨਾਇਆ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਤੇ ਸਾਬਕਾ ਪ੍ਰਧਾਨ ਸਵਾਮੀਪਾਲ ਖੋਸਲਾ ਨੇ ਦੱਸਿਆ ਕਿ 3 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਵਸਤਰ ਪਹਿਨਾਏ ਜਾਣਗੇ। 4 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਮੰਦਿਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ 11 ਵਜੇ ਸਵੇਰੇ ਹਵਨ ਕਰਵਾਇਆ ਜਾਵੇਗਾ ਅਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸੇ ਤਰ੍ਹਾਂ ਸ਼ਾਮ 4 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ੍ਰੀ ਕ੍ਰਿਸ਼ਨ ਮੰਦਿਰ ਪਹੁੰਚੇਗੀ। ਉਪਰੰਤ ਸ਼ਾਮ 8 ਵਜੇ ਮੰਦਿਰ ਵਿਚ ਭਜਨ ਗਾਇਨ ਕਰਨ ਲਈ ਦਸੂਹੇ ਤੋਂ ਵਿਸ਼ੇਸ਼ ਟੀਮ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਆਰੰਭੀਆਂ ਗਈਆਂ ਹਨ ਅਤੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ । ਇਸ ਮੌਕੇ ਪੰਡਿਤ ਸ਼ਿਵ ਪ੍ਰਕਾਸ਼ ਮਿਸ਼ਰਾ, ਐੱਮ.ਸੀ. ਗੁਰਪ੍ਰੀਤ ਸਿੰਘ ਸੈਣੀ, ਐੱਮ.ਸੀ. ਗੁਰਮੁਖ ਸਿੰਘ, ਐੱਮ.ਸੀ. ਗੋਪੀ ਵਾਲੀਆ, ਕੁੱਕੂ ਸਨਹੋਤਰਾ, ਹਰਦੀਪ ਸੈਣੀ, ਆਕਾਸ਼ ਨੰਦਾ, ਮੰਗਤ ਰਾਮ ਨੰਦਾ, ਹੈਪੀ ਸ਼ਰਮਾ, ਕਮਲ ਭੱਲਾ, ਕੋਸ਼ਲ ਪੁਰੀ, ਮਿੰਟੂ ਧੁੰਨਾ, ਡਾਕਟਰ ਲਾਡੀ, ਸੁਧੀਰ ਸਲਵਾਨ, ਸਚਿਨ ਕਾਲੀਆ, ਐੱਮ.ਸੀ. ਬੋਧਰਾਜ, ਤਜਿੰਦਰ ਪੰਨੂੰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਦੜੇਵਾਲੀ ਵਿਖੇ ਲੱਗਣ ਜਾ ਰਿਹਾ ਨਵਾਂ 66 ਕੇ.ਵੀ. ਸਬ ਸਟੇਸ਼ਨ ਅਗਲੀ ਖ਼ਬਰ ਭੱਠਾ ਮਜ਼ਦੂਰਾਂ ਨੇ ਨੌਜਵਾਨ ਨੂੰ ਬੰਧਕ ਬਣਾ ਕੇ ਕੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।