04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਐਸ.ਬੀ.ਐਸ.ਐਸ.ਯੂ ਵਿਖੇ ਐਮ.ਬੀ.ਏ ਵਿਦਿਆਰਥੀਆਂ ਨਾਲ ਕੁਲਪਤੀ ਡਾ: ਐੱਸ.ਕੇ ਮਿਸ਼ਰਾ ਨੇ ਕੀਤੀ ਵਿਸ਼ੇਸ਼ ਵਿਚਾਰ-ਚਰਚਾ

ਗੁਰਦਾਸਪੁਰ, 3 ਸਤੰਬਰ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (ਐਸ. ਬੀ.

ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਐਸ.ਕੇ. ਮਿਸ਼ਰਾ। ਤਸਵੀਰ: ਵਿਸ਼ਾਲ ਮੁੰਨਾ 04-09-2026
ਗੁਰਦਾਸਪੁਰ, 3 ਸਤੰਬਰ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (ਐਸ.ਬੀ.ਐਸ.ਐਸ.ਯੂ) ਵਿਖੇ ਮੈਨੇਜਮੈਂਟ ਵਿਭਾਗ ਦੇ ਐਮ.ਬੀ.ਏ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਦੇ ਕੁਲਪਤੀ ਡਾ: ਐਸ.ਕੇ ਮਿਸ਼ਰਾ ਵਲੋਂ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮੈਨੇਜਮੈਂਟ ਸਿੱਖਿਆ ਦੇ ਬਦਲਦੇ ਸਰੂਪ, ਕਾਰਪੋਰੇਟ ਖੇਤਰ ਦੀਆਂ ਚੁਣੌਤੀਆਂ ਤੇ ਰੁਜ਼ਗਾਰ ਦੇ ਉੱਭਰ ਰਹੇ ਮੌਕਿਆਂ ਬਾਰੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਡਾ: ਮਿਸ਼ਰਾ ਨੇ ਪ੍ਰਬੰਧਨ, ਲੀਡਰਸ਼ਿਪ ਤੇ ਪੇਸ਼ੇਵਰ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਤੇਜ਼ੀ ਨਾਲ ਬਦਲ ਰਹੇ ਤੇ ਮੁਕਾਬਲੇਬਾਜ਼ੀ ਵਾਲੇ ਦੌਰ ਵਿਚ ਸਫਲਤਾ ਹਾਸਲ ਕਰਨ ਲਈ ਵਿਦਿਆਰਥੀਆਂ ਅੰਦਰ ਮਜ਼ਬੂਤ ਪ੍ਰਬੰਧਕੀ ਹੁਨਰ, ਲੀਡਰਸ਼ਿਪ ਸਮਰੱਥਾ, ਪ੍ਰਭਾਵਸ਼ਾਲੀ ਸੰਚਾਰ ਅਤੇ ਸਹੀ ਫ਼ੈਸਲੇ ਲੈਣ ਦੀ ਯੋਗਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਕੁਲਪਤੀ ਨੇ ਵਿਦਿਆਰਥੀਆਂ ਨੂੰ ਤਕਨੀਕੀ ਤਰੱਕੀ, ਉਦਯੋਗਿਕ ਖੇਤਰ ’ਚ ਹੋ ਰਹੀਆਂ ਤਬਦੀਲੀਆਂ ਤੇ ਨਵੇਂ ਰੁਝਾਨਾਂ ਨਾਲ ਆਪਣੇ ਆਪ ਨੂੰ ਅੱਪਡੇਟ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਸਿੱਖਿਆ ਕੇਵਲ ਕਲਾਸ ਰੂਮ ਤੱਕ ਸੀਮਿਤ ਨਹੀਂ ਹੈ, ਸਗੋਂ ਵਿਹਾਰਿਕ ਤਜਰਬਾ, ਨਵੀਨਤਮ ਸੋਚ, ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਅਤੇ ਚੁਣੌਤੀਆਂ ਦਾ ਸਕਰਾਤਮਕ ਢੰਗ ਨਾਲ ਸਾਹਮਣਾ ਕਰਨਾ ਵੀ ਇਸ ਦਾ ਅਹਿਮ ਹਿੱਸਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਪੇਸ਼ੇਵਰ ਨੈਤਿਕਤਾ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਐਮ.ਬੀ.ਏ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲੈਂਦਿਆਂ ਕੁਲਪਤੀ ਨਾਲ ਤਜਰਬੇ ਸਾਂਝੇ ਕੀਤੇ। ਇਹ ਵਿਚਾਰ-ਚਰਚਾ ਵਿਦਿਆਰਥੀਆਂ ਲਈ ਮਾਰਗ ਦਰਸ਼ਨ, ਪ੍ਰੇਰਣਾ ਅਤੇ ਆਪਣੇ ਪੇਸ਼ੇਵਰ ਭਵਿੱਖ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਮਹੱਤਵਪੂਰਨ ਸਾਬਤ ਹੋਈ ।
ਪਿਛਲੀ ਖ਼ਬਰ ਨਾਜਾਇਜ਼ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਦੇ ਸਰਵਪੱਖੀ ਵਿਕਾਸ ਲਈ ਵੱਡੇ ਪ੍ਰੋਜੈਕਟ ਸ਼ੁਰੂ -ਹਲਕਾ ਇੰਚਾਰਜ ਜੋਬਨ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।