05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕੰਦ੍ਰੋਰੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਜਾਨ ਜੋਖ਼ਮ ’ਚ

ਪਠਾਨਕੋਟ, 4 ਸਤੰਬਰ (ਸੁਮਿਤ)-ਜਲੰਧਰ-ਪਠਾਨਕੋਟ-ਜੰਮੂ ਰੇਲ ਸੈਕਸ਼ਨ ਦੇ ਕੰਦ੍ਰੋਰੀ (ਕੰਡੀ) ਰੇਲਵੇ ਸਟੇਸ਼ਨ ’ਤੇ ਰੇਲਵੇ ਪ੍ਰਬੰਧਨ ਦੀ ਕਥਿਤ ਲਾਪ੍ਰਵਾਹੀ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਯਾਤਰੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ 5-6 ਦਿਨਾਂ ਤੋਂ ਪਲੇਟਫਾਰਮ ਨੰਬਰ-1 ’ ਤੇ ਇਕ ਖਾਲੀ ਪਾਰਸਲ/ਮਾਲਗੱਡੀ ਖੜ੍ਹੀ ਕੀਤੀ ਹੋਈ ਹੈ ।

ਕੰਦਰੋੜੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਇਕ ’ਤੇ ਖੜੀ ਮਾਲਗੱਡੀ ਤੇ ਸੁਦਰਸ਼ਨ ਕੁਮਾਰ ਜਾਣਕਾਰੀ ਦਿੰਦੇ ਹੋਏ। ਤਸਵੀਰਾਂ: ਸੁਮਿਤ 05-09-2026
ਪਠਾਨਕੋਟ, 4 ਸਤੰਬਰ (ਸੁਮਿਤ)-ਜਲੰਧਰ-ਪਠਾਨਕੋਟ-ਜੰਮੂ ਰੇਲ ਸੈਕਸ਼ਨ ਦੇ ਕੰਦ੍ਰੋਰੀ (ਕੰਡੀ) ਰੇਲਵੇ ਸਟੇਸ਼ਨ ’ਤੇ ਰੇਲਵੇ ਪ੍ਰਬੰਧਨ ਦੀ ਕਥਿਤ ਲਾਪ੍ਰਵਾਹੀ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਯਾਤਰੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ 5-6 ਦਿਨਾਂ ਤੋਂ ਪਲੇਟਫਾਰਮ ਨੰਬਰ-1 ’ ਤੇ ਇਕ ਖਾਲੀ ਪਾਰਸਲ/ਮਾਲਗੱਡੀ ਖੜ੍ਹੀ ਕੀਤੀ ਹੋਈ ਹੈ । ਇਸ ਕਾਰਨ ਸਵਾਰੀ ਗੱਡੀਆਂ ਨੂੰ ਪਲੇਟਫਾਰਮ ਦੀ ਬਜਾਏ ਵਿਚਕਾਰਲੇ ਟਰੈਕ ਨੰਬਰ-2 ’ਤੇ ਖੜ੍ਹਾ ਕੀਤਾ ਜਾ ਰਿਹਾ ਹੈ । ਇਸ ਪ੍ਰਬੰਧ ਕਾਰਨ ਸਭ ਤੋਂ ਵੱਧ ਮੁਸ਼ਕਿਲ ਬਜ਼ੁਰਗਾਂ, ਔਰਤਾਂ, ਬੱਚਿਆਂ ਤੇ ਦਿਵਿਆਂਗ ਯਾਤਰੀਆਂ ਨੂੰ ਹੋ ਰਹੀ ਹੈ । ਟਰੇਨ ’ਚ ਸਵਾਰ ਹੋਣ ਲਈ ਯਾਤਰੀਆਂ ਨੂੰ ਕਰੀਬ ਢਾਈ ਤੋਂ ਤਿੰਨ ਫੁੱਟ ਉੱਚੇ ਪਲੇਟਫਾਰਮ ਤੋਂ ਹੇਠਾਂ ਪੱਥਰਾਂ ਵਿਚਕਾਰ ਉਤਰਨਾ ਪੈਂਦਾ ਹੈ । ਇਸ ਤੋਂ ਬਾਅਦ ਉੱਚੇ-ਨੀਵੇਂ ਪੱਥਰਾਂ ਵਿਚਕਾਰ ਕਈ ਮਿੰਟ ਖੜ੍ਹੇ ਰਹਿ ਕੇ ਟਰੇਨ ਵਿਚ ਚੜ੍ਹਨਾ ਪੈਂਦਾ ਹੈ । ਯਾਤਰੀਆਂ ਦਾ ਕਹਿਣਾ ਹੈ ਕਿ ਕੰਦ੍ਰੋਰੀ ਸਟੇਸ਼ਨ ’ਤੇ ਪਲੇਟਫਾਰਮ ਨੰਬਰ-1 ’ਤੇ ਖਾਲੀ ਮਾਲਗੱਡੀਆਂ ਖੜ੍ਹੀਆਂ ਕਰਨਾ ਤੇ ਸਵਾਰੀ ਗੱਡੀਆਂ ਨੂੰ ਵਿਚਕਾਰਲੇ ਟਰੈਕ ’ਤੇ ਲਗਾਉਣਾ ਜਿਵੇਂ ਰੇਲਵੇ ਨੇ ਪੱਕਾ ਨਿਯਮ ਹੀ ਬਣਾ ਲਿਆ ਹੋਵੇ । ਸਵਾਲ ਇਹ ਹੈ ਕਿ ਜਦੋਂ ਸਵਾਰੀ ਗੱਡੀਆਂ ਲਈ ਸੁਰੱਖਿਅਤ ਪਲੇਟਫਾਰਮ ਮੌਜੂਦ ਹਨ ਤਾਂ ਯਾਤਰੀਆਂ ਨੂੰ ਪੱਥਰਾਂ ਵਿਚਕਾਰ ਉਤਾਰ ਕੇ ਟਰੇਨ ’ਚ ਚੜ੍ਹਨ ਲਈ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ ? ਕੰਦਰੋੜੀ ਦੇ ਵਸਨੀਕ ਸੁਦਰਸ਼ਨ ਕੁਮਾਰ ਦੇ ਮੁਤਾਬਿਕ ਸਟੇਸ਼ਨ ਦੇ ਟਰੈਕ ਨੰਬਰ-5 ਅਤੇ 6 ਵੀ ਜ਼ਿਆਦਾਤਰ ਖਾਲੀ ਪਏ ਰਹਿੰਦੇ ਹਨ । ਅਜਿਹੇ ਵਿਚ ਰੇਲਵੇ ਪ੍ਰਬੰਧਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਸਵਾਰੀ ਗੱਡੀਆਂ ਨੂੰ ਸੁਰੱਖਿਅਤ ਪਲੇਟਫਾਰਮ ’ਤੇ ਲਗਾਉਣ ਦੀ ਬਜਾਏ ਯਾਤਰੀਆਂ ਦੀ ਜ਼ਿੰਦਗੀ ਨੂੰ ਜੋਖ਼ਮ ਵਿਚ ਕਿਉਂ ਪਾਇਆ ਜਾ ਰਿਹਾ ਹੈ ? ਉਨ੍ਹਾਂ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕੰਦ੍ਰੋਰੀ ਰੇਲਵੇ ਸਟੇਸ਼ਨ ’ਤੇ ਖਾਲੀ ਮਾਲਗੱਡੀ ਨੂੰ ਪਲੇਟਫਾਰਮ ’ਤੇ ਲੰਬੇ ਸਮੇਂ ਤੱਕ ਖੜ੍ਹਾ ਰੱਖਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਸਵਾਰੀ ਗੱਡੀਆਂ ਨੂੰ ਨਿਰਧਾਰਿਤ ਤੇ ਸੁਰੱਖਿਅਤ ਪਲੇਟਫਾਰਮ ’ਤੇ ਹੀ ਲਗਾਇਆ ਜਾਵੇ । ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਿਸੇ ਬਜ਼ੁਰਗ, ਬੱਚੇ, ਔਰਤ ਜਾਂ ਦਿਵਿਆਂਗ ਯਾਤਰੀ ਨਾਲ ਗੰਭੀਰ ਹਾਦਸਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਦਾ ਕਦੋਂ ਨੋਟਿਸ ਲੈਂਦਾ ਹੈ ।
ਪਿਛਲੀ ਖ਼ਬਰ ਚੱਕ ਅਮੀਰ ’ਚ ਵਿਕਾਸ ਨੂੰ ਲੈ ਕੇ ਭੜਕਿਆ ਰੋਸ, ਸਰਪੰਚ ਖ਼ਿਲਾਫ਼ ਪਿੰਡ ਵਾਸੀਆਂ ਦਾ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਦੀ ਨਵੀਂ ਕਾਰਜਕਾਰਨੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।