ਕੌਂਸਲਰ ਨਮਨ ਮਹਾਜਨ ਦੇ ਯਤਨ ਰੰਗ ਲਿਆਏ ਟਰੱਸਟ ਕਾਲੋਨੀ ਵਿਚ ਕੂੜੇ ਦੇ ਢੇਰਾਂ ਤੋਂ ਮਿਲੀ ਨਿਜਾਤ
ਪਠਾਨਕੋਟ, 9 ਸਤੰਬਰ (ਸੁਮਿਤ)-ਵਾਰਡ ਨੰਬਰ-9 ਵਿਚ ਲੰਬੇ ਸਮੇਂ ਤੋਂ ਚੱਲ ਰਹੀ ਕੂੜੇ-ਕਰਕਟ ਦੀ ਸਮੱਸਿਆ ਦਾ ਆਖਿਰਕਾਰ ਹੱਲ ਹੋ ਗਿਆ ਹੈ । ਕੌਂਸਲਰ ਨਮਨ ਮਹਾਜਨ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਚੱਲਦਿਆਂ ਟਰੱਸਟ ਕਾਲੋਨੀ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਸਥਾਨਕ ਲੋਕਾਂ ਨੂੰ ਨਿਜਾਤ ਮਿਲੀ ਹੈ ।
ਅਜੀਤ ਡੈਸਕ
10-09-2026