ਜੀ.ਐਮ. ਦੇ ਭਰੋਸੇ ਤੋਂ ਬਾਅਦ ਸ਼ੂਗਰ ਮਿੱਲ ਪਨਿਆੜ ਦੇ ਪੈਨਸ਼ਨਰਾਂ ਨੇ ਧਰਨਾ ਕੀਤਾ ਮੁਲਤਵੀ
ਦੀਨਾਨਗਰ, 10 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਸ਼ੂਗਰ ਮਿੱਲ ਪਨਿਆੜ ਦੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ। ਅੱਜ ਦੂਜੇ ਦਿਨ ਦੇ ਧਰਨੇ ਦੀ ਅਗਵਾਈ ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਪਿੰਦਰ ਸਿੰਘ ਨਾਨੋਵਾਲ, ਮਨਜਿੰਦਰ ਸਿੰਘ ਪਾਹੜਾ ਅਤੇ ਅਸ਼ੋਕ ਕੁਮਾਰ ਨੇ ਕੀਤੀ।
ਸ਼
ਸ਼ੂਗਰ ਮਿੱਲ ਪਨਿਆੜ ਦੇ ਬਾਹਰ ਮਿੱਲ ਪ੍ਰਬੰਧਕਾਂ ਖ਼ਿਲਾਫ ਰੋਸ ਪ੍ਰਦਰਸ਼ਨ ਕਰਦੇ ਪੈਨਸ਼ਨਰ। ਤਸਵੀਰ: ਸੋਢੀ
11-09-2026
ਦੀਨਾਨਗਰ, 10 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਸ਼ੂਗਰ ਮਿੱਲ ਪਨਿਆੜ ਦੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ। ਅੱਜ ਦੂਜੇ ਦਿਨ ਦੇ ਧਰਨੇ ਦੀ ਅਗਵਾਈ ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਪਿੰਦਰ ਸਿੰਘ ਨਾਨੋਵਾਲ, ਮਨਜਿੰਦਰ ਸਿੰਘ ਪਾਹੜਾ ਅਤੇ ਅਸ਼ੋਕ ਕੁਮਾਰ ਨੇ ਕੀਤੀ। ਧਰਨੇ ’ਚ ਭਰਾਤਰੀ ਜਥੇਬੰਦੀਆਂ ਦੇ ਆਗੂ ਜਿਨ੍ਹਾਂ ’ਚ ਭੱਠਾ ਮਜ਼ਦੂਰ ਵਲੋਂ ਪ੍ਰੇਮ ਮਸੀਹ ਸੋਨਾ ਤੇ ਜੋਗਿੰਦਰ ਪਾਲ ਲੇਹਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਗੁਰਵਿੰਦਰ ਸਿੰਘ ਜੀਵਨਚੱਕ, ਬਲਬੀਰ ਸਿੰਘ ਪੀਰਾਂਬਾਗ਼, ਕਿਰਤੀ ਕਿਸਾਨ ਯੂਨੀਅਨ ਵਲੋਂ ਤਰਲੋਕ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੋਰਾਂਗਲਾ, ਕੁੱਲ ਹਿੰਦ ਕਿਸਾਨ ਸਭਾ ਵਲੋਂ ਤਰਲੋਕ ਸਿੰਘ ਆਦਿ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਸੇਵਾ ਮੁਕਤ ਕਰਮਚਾਰੀਆਂ ਦਾ 1-1-2016 ਤੋਂ 30-6-21 ਤੱਕ ਦਾ ਪੇਅ ਕਮਿਸ਼ਨ ਦਾ ਏਰੀਅਰ ਬਕਾਇਆ ਹੈ ਜੋ ਮਿੱਲ ਪ੍ਰਬੰਧਕਾਂ ਵਲੋਂ ਨਹੀਂ ਦਿੱਤਾ ਗਿਆ ਤੇ ਮਿੱਲ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਧਰਨੇ ਦੌਰਾਨ ਮਿੱਲ ਦੇ ਜਨਰਲ ਮੈਨੇਜਰ ਨੇ ਮੀਟਿੰਗ ਕਰਕੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਕਿ ਦੋ ਦਿਨਾਂ ’ਚ ਕਰਮਚਾਰੀਆਂ ਦੇ ਖਾਤਿਆਂ ’ਚ 10 ਲੱਖ ਤੱਕ ਦਾ ਬਕਾਇਆ ਪਾ ਦਿੱਤਾ ਜਾਵੇਗਾ ਤੇ ਬਾਕੀ ਪੈਸੇ ਖੰਡ ਵਿਕਣ ਤੋਂ ਬਾਅਦ ਪਾਈ ਜਾਵੇਗੀ। ਜਿਸ ’ਤੇ ਕਰਮਚਾਰੀਆਂ ਵਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ ਨੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਜਨਰਲ ਮੈਨੇਜਰ ਆਪਣੀ ਗੱਲਬਾਤ ਤੋਂ ਮੁਕਰਿਆ ਤਾਂ ਵੱਡਾ ਸਘੰਰਸ਼ ਕੀਤਾ ਜਾਵੇਗਾ। ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਇਲਾਵਾ ਹੋਰ ਵਰਕਰ ਸਾਧਾ ਸਿੰਘ, ਪਰਸ ਰਾਮ, ਅਮਰਜੀਤ ਸਿੰਘ ਕਲਾਨੌਰ, ਬਲਵਿੰਦਰ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਲਖਵਿੰਦਰ ਸਿੰਘ, ਸੰਤੋਖ ਸਿੰਘ, ਸੁਰਿੰਦਰਪਾਲ, ਅਜ਼ੀਤ ਰਾਮ, ਬਲਕਾਰ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ, ਰਾਮ ਕਿਸ਼ਨ, ਕਿਸ਼ਨ ਚੰਦ, ਬਲਕਾਰ ਸਿੰਘ, ਧਰਮਪਾਲ, ਜਨਕ ਰਾਜ, ਹੀਰਾ ਲਾਲ, ਹਰਭਿੰਦਰ ਸਿੰਘ ਆਦਿ ਹਾਜਰ ਸਨ ।