11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਝਾ ਕਾਲਜ ਆਫ਼ ਫਾਰਮੇਸੀ ਪਿੰਡ ਗਿੱਲਾਂਵਾਲੀ ਵਿਖੇ ਦਾਖ਼ਲਿਆਂ ਦੀ ਆਖਰੀ ਮਿਤੀ 13 ਸਤੰਬਰ- ਪ੍ਰਿੰ. ਬੱਲ

ਬਟਾਲਾ, 10 ਸਤੰਬਰ (ਸਤਿੰਦਰ ਸਿੰਘ)-ਬਟਾਲਾ ਤੋਂ 7 ਕਿਲੋਮੀਟਰ ਦੂਰ ਗੁਰਦਾਸਪੁਰ ਰੋਡ ’ਤੇ ਖੰਡ ਮਿੱਲ ਦੇ ਨਜ਼ਦੀਕ ਪਿੰਡ ਗਿੱਲਾਂਵਾਲੀ ਵਿਖੇ ਲੰਬੇ ਸਮੇਂ ਤੋਂ ਸਫਲਤਾ ਪੂਰਵਕ ਚੱਲ ਰਹੇ ਮਾਝਾ ਕਾਲਜ ਆਫ਼ ਫਾਰਮੇਸੀ ਵਿਖੇ ਇਸ ਸੈਸ਼ਨ ਦੇ ਦਾਖ਼ਲਿਆਂ ਦੀ ਆਖਰੀ ਮਿਤੀ 13 ਸਤੰਬਰ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ.

ਪ੍ਰਿੰ. ਡਾ. ਮਨਦੀਪ ਸਿੰਘ ਬੱਲ 11-09-2026
ਬਟਾਲਾ, 10 ਸਤੰਬਰ (ਸਤਿੰਦਰ ਸਿੰਘ)-ਬਟਾਲਾ ਤੋਂ 7 ਕਿਲੋਮੀਟਰ ਦੂਰ ਗੁਰਦਾਸਪੁਰ ਰੋਡ ’ਤੇ ਖੰਡ ਮਿੱਲ ਦੇ ਨਜ਼ਦੀਕ ਪਿੰਡ ਗਿੱਲਾਂਵਾਲੀ ਵਿਖੇ ਲੰਬੇ ਸਮੇਂ ਤੋਂ ਸਫਲਤਾ ਪੂਰਵਕ ਚੱਲ ਰਹੇ ਮਾਝਾ ਕਾਲਜ ਆਫ਼ ਫਾਰਮੇਸੀ ਵਿਖੇ ਇਸ ਸੈਸ਼ਨ ਦੇ ਦਾਖ਼ਲਿਆਂ ਦੀ ਆਖਰੀ ਮਿਤੀ 13 ਸਤੰਬਰ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ. ਡਾ. ਮਨਦੀਪ ਸਿੰਘ ਬੱਲ ਨੇ ਦੱਸਿਆ ਕਿ ਕਾਲਜ ਵਿਖੇ ਚੱਲ ਰਹੇ ਕੋਰਸਾਂ ’ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਕਾਲਜ ’ਚ ਡਿਪਲੋਮਾ ਫਾਰਮੇਸੀ, ਬੈਚੂਲਰ ਆਫ਼ ਫਾਰਮੇਸੀ, ਬੀ.ਐਸ.ਸੀ. ਮੈਡੀਕਲ ਲੈਬ ਸਾਇੰਸਿਜ਼, ਬੀ.ਐਸ.ਸੀ. ਬਿਊਟੀ ਥਰੈਪੀ ਤੇ ਅਸਥੈਟਿਕਸ ਦੇ ਡਿਗਰੀ ਕੋਰਸ ਸਫਲਤਾ ਪੂੁਰਵਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਫਾਰਮੇਸੀ ਕੌਂਸਲ ਆਫ਼ ਇੰਡੀਆ ਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹਨ ਤੇ ਇਹ ਕੋਰਸ ਕਰਕੇ ਵਿਦਿਆਰਥੀ ਸੌਖੇ ਤਰੀਕੇ ਨਾਲ ਸਰਕਾਰੀ ਨੌਕਰੀ ਦੇਸ਼-ਵਿਦੇਸ਼ਾਂ ’ਚ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਤੋਂ ਐਸ.ਸੀ., ਐਸ.ਟੀ., ਬੀ.ਸੀ. ਤੇ ਓ.ਬੀ.ਸੀ. ਵਿਦਿਆਰਥੀਆਂ ਨੂੰ ਵੀ ਸਕਾਲਰਸ਼ਿਪ ਦੀ ਸੁਵਿਧਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਕਾਲਜ ’ਚ ਵਿਦਿਆਰਥੀਆਂ ਦੀ ਸਹੂਲਤ ਲਈ ਦਾਖ਼ਲਾ ਸਹਾਇਤਾ ਡੈਸਕ ਸਥਾਪਤ ਕੀਤਾ ਗਿਆ ਹੈ, ਜਿਥੋਂ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰਕੇ ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈ ਸਕਦੇ ਹਨ ਤੇ ਆਪਣੇ ਭਵਿੱਖ ਨੂੰ ਰੁਸ਼ਨਾ ਸਕਦੇ ਹਨ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਜੀ.ਐਮ. ਦੇ ਭਰੋਸੇ ਤੋਂ ਬਾਅਦ ਸ਼ੂਗਰ ਮਿੱਲ ਪਨਿਆੜ ਦੇ ਪੈਨਸ਼ਨਰਾਂ ਨੇ ਧਰਨਾ ਕੀਤਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।