ਅਜੀਤ, ਜਲੰਧਰ ਚੇਅ. ਰਣਜੇਤ ਸਿੰਘ ਬਾਠ ਝੰਗੀ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨਾਲ ਮੁਲਾਕਾਤ ਕਿਹਾ, ਮਾਰਕਿਟ ਕਮੇਟੀ ਦੀਆਂ ਮੰਡੀਆਂ ’ਚ ਵਿਕਾਸੀ ਕਾਰਜਾਂ ’ਤੇ ਹੋਈ ਚਰਚਾ
ਕਲਾਨੌਰ, 13 ਸਤੰਬਰ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਤੇ ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ ਵਲੋਂ ਬੀਤੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰ ਇੰਨ ਚੀਫ਼ ਜਤਿੰਦਰ ਸਿੰਘ ਭੰਗੂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਦੁਬਾਰਾ ਚੇਅਰਮੈਨ ਬਣਨ ’ਤੇ ਸ: ਬਰਸਟ ਦਾ ਚੇਅਰਮੈਨ ਬਾਠ ਝੰਗੀ ਵਲੋਂ ਸਨਮਾਨ ਕੀਤਾ ਗਿਆ।
ਸਨਿਚਰਵਾਰ, 1 ਅਗਸਤ, 2026
14-09-2026