18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਨੇ ਨਿੱਜੀ ਨਰਸਿੰਗ ਕਾਲਜ ਦੀ ਕੀਤੀ ਅਚਨਚੇਤ ਚੈਕਿੰਗ

ਗੁਰਦਾਸਪੁਰ, 17 ਸਤੰਬਰ (ਚੱਕਰਾਜਾ)-ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਵਲੋਂ ਵਿਦਿਅਕ ਤੇ ਖੇਡ ਜਗਤ ਨਾਲ ਜੁੜੇ ਅਦਾਰਿਆਂ ’ਚ ਕੀਤੀ ਜਾ ਰਹੀ ਛਾਪੇਮਾਰੀ ਦੇ ਤਹਿਤ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਕੋਰ ਮੈਂਬਰ ਐਡਵੋਕੇਟ ਊਸ਼ਾ ਸਭਰਵਾਲ ਤੇ ਰੁਪਿੰਦਰ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਇਕ ਨਿੱਜੀ ਨਰਸਿੰਗ ਕਾਲਜ ਵਿਖੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਾਲਜ ਵਿਚ ਨਰਸਿੰਗ ਤੇ ਸਿਹਤ ਸਬੰਧੀ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ।

ਅਜੀਤ ਡੈਸਕ 18-09-2026
ਗੁਰਦਾਸਪੁਰ, 17 ਸਤੰਬਰ (ਚੱਕਰਾਜਾ)-ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਵਲੋਂ ਵਿਦਿਅਕ ਤੇ ਖੇਡ ਜਗਤ ਨਾਲ ਜੁੜੇ ਅਦਾਰਿਆਂ ’ਚ ਕੀਤੀ ਜਾ ਰਹੀ ਛਾਪੇਮਾਰੀ ਦੇ ਤਹਿਤ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਕੋਰ ਮੈਂਬਰ ਐਡਵੋਕੇਟ ਊਸ਼ਾ ਸਭਰਵਾਲ ਤੇ ਰੁਪਿੰਦਰ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਇਕ ਨਿੱਜੀ ਨਰਸਿੰਗ ਕਾਲਜ ਵਿਖੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਾਲਜ ਵਿਚ ਨਰਸਿੰਗ ਤੇ ਸਿਹਤ ਸਬੰਧੀ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ। ਮੈਂਬਰਾਂ ਨੇ ਕਾਲਜ ਦੀ ਚੈਕਿੰਗ ਦੌਰਾਨ ਪਾਇਆ ਕਿ ਕਾਲਜ ’ਚ ਲੱਗੇ ਫਾਇਰ ਕੰਟਰੋਲ ਸਿਲੰਡਰ ਐਕਸਪਾਇਰ ਹੋ ਚੁੱਕੇ ਹਨ ਤੇ ਲੈਬ ’ਚ ਐਗਜਾਸਟ ਫੈਨਸ ਦੀ ਕਮੀ ਪਾਈ ਗਈ, ਜਿਨ੍ਹਾਂ ਨੂੰ ਕਾਲਜ ਪ੍ਰਬੰਧਨ ਨੂੰ ਤੁਰੰਤ ਸੁਧਾਰਨ ਦੀ ਹਦਾਇਤ ਕੀਤੀ ਗਈ, ਉੱਥੇ ਹੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਟਾਫ ਅਤੇ ਕਾਲਜ ਪ੍ਰਬੰਧਨ ਦਾ ਵਤੀਰਾ ਜਾਣਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ’ਚ ਕੋਈ ਮੌਕ ਡਰਿਲ ਨਹੀਂ ਹੋਈ ਜਿਸ ਕਾਰਨ ਫਾਇਰ ਕੰਟਰੋਲ ਸਿਲੰਡਰ ਐਕਸਪਾਇਰ ਹੋਣ ਦਾ ਪਤਾ ਹੀ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਲੈਬ ’ਚ ਐਗਜਾਸਟ ਦੀ ਲੋੜ ਨਹੀਂ ਹੈ, ਕਿਉਂਕਿ ਸਾਰਾ ਕਾਲਜ ਏਸੀ ਹੈ। ਪਰ ਫਿਰ ਵੀ ਹਿਊਮਨ ਰਾਈਟਸ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਲਦੀ ਹੀ ਕਮੀਆਂ ਸੁਧਾਰ ਲਈਆਂ ਜਾਣਗੀਆਂ ।
ਪਿਛਲੀ ਖ਼ਬਰ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹੁੰਚੇ ਨਗਰ ਕੀਰਤਨ ਦਾ ਮਨਦੀਪ ਸਿੰਘ ਰੰਗੜ ਨੰਗਲ ਤੇ ਸਾਥੀਆਂ ਵਲੋਂ ਭਰਵਾਂ ਸਵਾਗ... ਅਗਲੀ ਖ਼ਬਰ ਵਿਆਹ ਪੁਰਬ ਮੌਕੇ ਅੱਜ ਜ਼ਿਲ੍ਹੇ ਗੁਰਦਾਸਪੁਰ ’ਚ ਛੁੱਟੀ ਰਹੇਗੀ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।