ਪਠਾਨਕੋਟ, 25 ਸਤੰਬਰ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਚ ਐਨ.ਐਸ.ਐਸ. ਦਿਵਸ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਐਨ.ਐਸ.ਐਸ. ਦੀ ਸਹੁੰ ਚੁੱਕਦਿਆਂ ਸਮਾਜ ਸੇਵਾ, ਅਨੁਸ਼ਾਸਨ, ਰਾਸ਼ਟਰ ਨਿਰਮਾਣ ਤੇ ਮਨੁੱਖੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ । ਇਸ ਦੌਰਾਨ ਵਿਦਿਆਰਥਣ ਖੁਸ਼ੀ ਨੇ. ਐਨਐਸ.ਐਸ. ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ । ਕਾਲਜ ਕੈਂਪਸ ’ਚ ਬੂਟੇ ਲਗਾ ਕੇ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ: ਗਗਨ ਗੁਪਤਾ, ਡਾ: ਸੁਨੀਲ ਕੁਮਾਰ ਅਤੇ ਪ੍ਰੋ: ਨੀਰਤ ਪਾਂਡੇ ਹਾਜ਼ਰ ਰਹੇ । ਉਨ੍ਹਾਂ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਸਮਾਜ ਸੇਵਾ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ । ਕਾਲਜ ਦੇ ਪ੍ਰਿੰਸੀਪਲ ਪ੍ਰੋ: ਜੀ.ਐਸ. ਰਾਠੌਰ ਤੇ ਡਾਇਰੈਕਟਰ ਜੇ.ਸੀ. ਕਟੋਚ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਐਨ.ਐਸ.ਐਸ. ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਰਾਜੇਸ਼ਵਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਸਮਾਜਿਕ ਜ਼ਿੰਮੇਵਾਰੀ, ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ ।