ਮਨੋਜ ਅਰੋੜਾ ਬਣੇ ਭਾਰਤੀ ਵਪਾਰ ਮੰਡਲ ਦੇ ਪਠਾਨਕੋਟ ਪ੍ਰਧਾਨ
ਪਠਾਨਕੋਟ, 18 ਨਵੰਬਰ (ਸੰਧੂ)- ਵਪਾਰੀਆਂ ਦੇ ਹਿੱਤਾਂ ਲਈ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਮਨੋਜ ਅਰੋੜਾ ਨੂੰ ਭਾਰਤੀ ਵਪਾਰ ਮੰਡਲ ਦਾ ਪਠਾਨਕੋਟ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਪਠਾਨਕੋਟ ਵਿਖੇ ਕਰਵਾਏ ਗਏ ਵਪਾਰੀ ਮਿਲਣੀ ਸਮਾਗਮ ਦੌਰਾਨ ਸੰਸਥਾ ਦੇ ਕੌਮੀ ਪ੍ਰਧਾਨ ਸੁਨੀਲ ਸਿੰਘੀ ਤੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ।
ਮਨੋਜ ਅਰੋੜਾ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਭਾਰਤੀ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਸੁਨੀਲ ਸਿੰਘੀ ਅਤੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ । ਅਜੀਤ ਤਸਵੀਰ
19-11-2026