01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

-ਸੇਵਾ ਮੁਕਤੀ ’ਤੇ ਵਿਸ਼ੇਸ਼- ਪੰਜਾਬੀ ਅਧਿਆਪਕਾ ਸਵਿਤਾ ਕੁਮਾਰੀ

ਬਟਾਲਾ-ਮਿਹਨਤੀ ਤੇ ਸਨੇਹੀ ਅਧਿਆਪਕਾ ਸ਼੍ਰੀਮਤੀ ਸਵਿਤਾ ਕੁਮਾਰੀ ਨੇ ਡਾ. ਦੌਲਤ ਰਾਮ ਭੱਲਾ ਡੀ.

ਪੰਜਾਬੀ ਅਧਿਆਪਕਾ ਸਵਿਤਾ ਕੁਮਾਰੀ 01-10-2026
ਬਟਾਲਾ-ਮਿਹਨਤੀ ਤੇ ਸਨੇਹੀ ਅਧਿਆਪਕਾ ਸ਼੍ਰੀਮਤੀ ਸਵਿਤਾ ਕੁਮਾਰੀ ਨੇ ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਂਨੇਟਰੀ ਪਬਲਿਕ ਸਕੂਲ ਬਟਾਲਾ ’ਚ ਲੰਬਾ ਅਧਿਆਪਨ ਸਫ਼ਰ ਤੈਅ ਕਰਦਿਆਂ ਅਨੇਕਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। 27 ਸਤੰਬਰ 1968 ਨੂੰ ਪਿਤਾ ਸ਼੍ਰੀ ਦੀਵਾਨ ਚੰਦ ਤੇ ਮਾਤਾ ਸ਼੍ਰੀਮਤੀ ਰਾਏ ਰਾਣੀ ਦੇ ਘਰ ਜਨਮੀ ਸਵਿਤਾ ਕੁਮਾਰੀ ਨੇ ਐੱਮ.ਏ. ਤੇ ਬੀ.ਐੱਡ. ਤੱਕ ਉੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਜੀ ਖੁਦ ਪ੍ਰਿੰਸੀਪਲ ਰਹੇ, ਜਿਨ੍ਹਾਂ ਨੇ ਧੀ ਨੂੰ ਉੱਚ ਸਿੱਖਿਆ ਹਾਸਲ ਕਰਨ ਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਹਮੇਸ਼ਾ ਪ੍ਰੇਰਿਤ ਕੀਤਾ। ਇਹੀ ਸੰਸਕਾਰ ਅੱਗੇ ਚੱਲ ਕੇ ਉਨ੍ਹਾਂ ਦੇ ਅਧਿਆਪਨ ਜੀਵਨ ਦੀ ਮਜ਼ਬੂਤ ਨੀਂਹ ਬਣੇ। ਵਿਆਹ ਉਪਰੰਤ ਸ਼੍ਰੀਮਤੀ ਸਵਿਤਾ ਕੁਮਾਰੀ ਨੇ ਆਪਣੇ ਪਰਿਵਾਰਕ ਜੀਵਨ ਦੇ ਨਾਲ-ਨਾਲ ਅਧਿਆਪਨ ਦੇ ਫਰਜ਼ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਇਆ। ਉਨ੍ਹਾਂ ਦਾ ਵਿਆਹ ਸ਼੍ਰੀ ਰਾਜੇਸ਼ ਕੁਮਾਰ ਨਾਲ ਹੋਇਆ। ਉਨ੍ਹਾਂ ਦੇ 2 ਬੱਚੇ ਤਾਨਿਕਸ਼ ਤੇ ਸੁਮੀਰ ਹਨ, ਜੋ ਅੱਜ ਸਿੱਖਿਆ ਅਤੇ ਜੀਵਨ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਂਦਿਆਂ ਆਪਣੇ ਪੈਰਾਂ ’ਤੇ ਖੜ੍ਹੇ ਹਨ। ਸਾਲ 1999 ਵਿਚ ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਂਨੇਟਰੀ ਪਬਲਿਕ ਸਕੂਲ ਵਿਚ ਪੰਜਾਬੀ ਅਧਿਆਪਕਾ ਵਜੋਂ ਸ਼ੁਰੂ ਹੋਇਆ ਉਨ੍ਹਾਂ ਦਾ ਸੇਵਾ ਸਫ਼ਰ ਕਰੀਬ ਤਿੰਨ ਦਹਾਕਿਆਂ ਦੀ ਯਾਦਗਾਰ ਯਾਤਰਾ ਵਿਚ ਬਦਲ ਗਿਆ। ਇਸ ਲੰਮੇ ਅਰਸੇ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਿੱਖਿਆ ਦੇਣ ਦੇ ਨਾਲ ਉਨ੍ਹਾਂ ਅੰਦਰ ਸੰਸਕਾਰ, ਅਨੁਸ਼ਾਸਨ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਨ ਲਈ ਵੀ ਨਿਰੰਤਰ ਯਤਨ ਕੀਤੇ। ਸਕੂਲ ਦੀ ਤਰੱਕੀ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਉਨ੍ਹਾਂ ਵਲੋਂ ਨਿਭਾਈ ਭੂਮਿਕਾ ਨੂੰ ਸਹਿਕਰਮੀ ਤੇ ਵਿਦਿਆਰਥੀ ਲੰਮੇ ਸਮੇਂ ਤੱਕ ਯਾਦ ਰੱਖਣਗੇ। ਅਧਿਆਪਕਾ ਸਵਿਤਾ ਕੁਮਾਰੀ ਨੇ ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਪ੍ਰਤੀ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਬਣਦਾ ਸਨਮਾਨ ਤੇ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਸੇਵਾ ਮੁਕਤੀ ਨੌਕਰੀ ਦਾ ਅੰਤ ਹੋ ਸਕਦੀ ਹੈ, ਪਰ ਇਕ ਅਧਿਆਪਕ ਵਲੋਂ ਵਿਦਿਆਰਥੀਆਂ ਦੇ ਮਨਾਂ ਵਿੱਚ ਬੀਜੇ ਗਿਆਨ ਅਤੇ ਸੰਸਕਾਰਾਂ ਦੇ ਬੀਜ ਕਦੇ ਸੇਵਾ ਮੁਕਤ ਨਹੀਂ ਹੁੰਦੇ। ਉਨ੍ਹਾਂ ਦੀ ਲੰਬੀ ਤੇ ਸਮਰਪਿਤ ਸੇਵਾ ਲਈ ਉਨ੍ਹਾਂ ਨੂੰ ਸਨਮਾਨਪੂਰਵਕ ਵਿਦਾਇਗੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। -ਸਤਿੰਦਰ ਸਿੰਘ
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਵਿਖੇ ਨੈਤਿਕ ਸਿੱਖਿਆ ਤੇ ਕਦਰਾਂ-ਕੀਮਤਾਂ ’ਤੇ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਖੁਜਾਲਾ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ 4 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।