03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡਿਵਾਈਡਰ ਤੋਂ ਬੂਟਿਆਂ ਦੀ ਕਟਾਈ ਕਰ ਰਹੇ ਮਜ਼ਦੂਰ ’ਚ ਵੱਜਾ ਟਿੱਪਰ

ਗੁਰਦਾਸਪੁਰ, 2 ਅਕਤੂਬਰ (ਚੱਕਾਰਾਜ)-ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਮੁਕੇਰੀਆਂ ਬਾਈਪਾਸ ਨੇੜੇ ਸੜਕ ਦੇ ਅੱਧ ਵਿਚਕਾਰ ਬਣਾਏ ਗਏ ਡਿਵਾਈਡਰ ਤੋਂ ਬੂਟਿਆਂ ਦੀ ਕਟਿੰਗ ਕਰ ਰਹੇ ਮਜਦੂਰਾਂ ਦੀ ਟ੍ਰੈਕਟਰ ਟਰਾਲੀ ਨੂੰ ਇਕ ਟਿੱਪਰ ਵਲੋਂ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ’ਚ ਟਰੈਕਟਰ ਟਰਾਲੀ ਚਾਲਕ ਤੇ ਟਿੱਪਰ ਚਾਲਕ ਦੋਨੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਅਜੀਤ ਡੈਸਕ 03-10-2026
ਗੁਰਦਾਸਪੁਰ, 2 ਅਕਤੂਬਰ (ਚੱਕਾਰਾਜ)-ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਮੁਕੇਰੀਆਂ ਬਾਈਪਾਸ ਨੇੜੇ ਸੜਕ ਦੇ ਅੱਧ ਵਿਚਕਾਰ ਬਣਾਏ ਗਏ ਡਿਵਾਈਡਰ ਤੋਂ ਬੂਟਿਆਂ ਦੀ ਕਟਿੰਗ ਕਰ ਰਹੇ ਮਜਦੂਰਾਂ ਦੀ ਟ੍ਰੈਕਟਰ ਟਰਾਲੀ ਨੂੰ ਇਕ ਟਿੱਪਰ ਵਲੋਂ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ’ਚ ਟਰੈਕਟਰ ਟਰਾਲੀ ਚਾਲਕ ਤੇ ਟਿੱਪਰ ਚਾਲਕ ਦੋਨੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਹਾਈਵੇ ’ਤੇ ਬਣੇ ਡਿਵਾਈਡਰਾਂ ਤੋਂ ਬੂਟਿਆਂ ਦੀ ਕਟਾਈ ਕਰਦੇ ਮਜ਼ਦੂਰ ਅੱਜ ਵੀ ਆਪਣੇ ਟਰੈਕਟਰ ਟਰਾਲੀ ਸਮੇਤ ਕੰਮ ਕਰ ਰਹੇ ਸਨ ਕਿ ਪਿਛੋਂ ਆ ਰਹੇ ਇਕ ਟਿੱਪਰ ਵਲੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਟਰੈਕਟਰ ਟਰਾਲੀ ’ਤੇ ਬੈਠਾ ਡਰਾਈਵਰ ਤੇ ਟਿੱਪਰ ਦਾ ਡਰਾਈਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਆਵਾਜਾਈ ਬਹਾਲ ਕਰਵਾਈ ਗਈ ।
ਪਿਛਲੀ ਖ਼ਬਰ ਪਿੰਡ ਬੱਬੇਹਾਲੀ ਨੇੜੇ ਸੜਕ ’ਤੇ ਜਾਂਦੀ ਕਾਰ ਉੱਪਰ ਡਿੱਗਾ ਦਰੱਖ਼ਤ ਦਾ ਟਾਹਣਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।