03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਘਣੀਏ ਕੇ ਬਾਂਗਰ ਵਿਖੇ ਮੁੱਖ ਮੰਤਰੀ ਮਾਨ ਦੀ ਲੋਕ ਮਿਲਣੀ ਸੱਥ ਤਹਿਤ ਪ੍ਰੈੱਸਵਾਰਤਾ ਹੋਈ ਕਿਹਾ, ਰਿਕਾਰਡਤੋੜ ਹੋਵੇਗਾ ਇਕੱਠ

ਫਤਹਿਗੜ੍ਹ ਚੂੜੀਆਂ, 2 ਅਕਤੂਬਰ (ਅਵਤਾਰ ਸਿੰਘ ਰੰਧਾਵਾ)- 3 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਣੀਏ ਕੇ ਬਾਂਗਰ ਵਿਖੇ ਲੋਕ ਮਿਲਣੀ ਸੱਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਸਬੰਧੀ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ ਵਿਰੋਧੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ।

ਅਜੀਤ ਡੈਸਕ 03-10-2026
ਫਤਹਿਗੜ੍ਹ ਚੂੜੀਆਂ, 2 ਅਕਤੂਬਰ (ਅਵਤਾਰ ਸਿੰਘ ਰੰਧਾਵਾ)- 3 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਣੀਏ ਕੇ ਬਾਂਗਰ ਵਿਖੇ ਲੋਕ ਮਿਲਣੀ ਸੱਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਸਬੰਧੀ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ ਵਿਰੋਧੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਕਰੀਬ 25 ਹਜ਼ਾਰ ਤੋਂ ਵੱਧ ਇਕੱਠ ਲਈ ਪੰਡਾਲ ਅਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਆਮਦ ’ਤੇ ਸਿੱਧੇ ਤੌਰ ’ਤੇ ਆਪਣੀਆਂ ਮੁਸ਼ਕਲਾਂ ਦੱਸਣ ਤੇ ਪਹੁੰਚਣ ’ਤੇ ਨਿੱਘਾ ਸਵਾਗਤ ਕਰਨ ਲਈ ਹਾਜ਼ਰੀ ਭਰੀ ਜਾਵੇ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਉਤਸ਼ਾਹ ਤੋਂ ਆਸ ਬੱਝ ਚੁੱਕੀ ਹੈ ਕਿ ਇਹ ਸੱਥ ਮਿਲਣੀ ਇਤਿਹਾਸਕ ਰੈਲੀ ਰੂਪ ਵਿਚ ਹੋਵੇਗੀ। ਇਸ ਮੌਕੇ ਐਸ.ਡੀ.ਐਮ. ਸੁਖਜਿੰਦਰ ਸਿੰਘ ਫਤਹਿਗੜ੍ਹ ਚੂੜੀਆਂ, ਐਸਡੀਐਮ ਲਛਮਣ ਸਿੰਘ ਡੇਰਾ ਬਾਬਾ ਨਾਨਕ, ਹਰਪ੍ਰੀਤ ਸਿੰਘ ਖਜ਼ਾਨੇਕੋਟ, ਸਰਬਜੀਤ ਸਿੰਘ ਘਣੀਏ ਕੇ ਬਾਂਗਰ, ਰਾਜਬੀਰ ਸਿੰਘ ਬੱਦੋਵਾਲ, ਜਗਜੀਤ ਸਿੰਘ ਜੱਗੀ ਆਜ਼ਮਪੁਰ, ਹਰਦੀਪ ਸਿੰਘ ਦਮੋਦਰ, ਸੁਖਦੇਵ ਸਿੰਘ ਝੰਜੀਆਂ ਖੁਰਦ, ਮਲਕੀਤ ਸਿੰਘ ਸੇਖਵਾਂ, ਬਾਬਾ ਬਲਜਿੰਦਰ ਸਿੰਘ ਬੱਲਾ ਨਾਮਧਾਰੀ, ਹਰਦੀਪ ਸਿੰਘ ਦਮੋਦਰ, ਗੁਰਵਿੰਦਰ ਸਿੰਘ ਰੰਧਾਵਾ ਮੰਡੀ ਬੋਰਡ, ਸਚਿਨ ਬਾਠ, ਬਾਜਵਾ ਸਾਰਚੂਰ, ਜਗਰੂਪ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਪੰਨੂ, ਰਾਣਾ ਸੁੰਡਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਪੱਤਰਕਾਰ ਸੁਖਵਿੰਦਰ ਸਿੰਘ ਗੁਰਾਇਆ ਦੇ ਅਕਾਲ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ- ਡਾ. ਚੀਮਾ, ਪ੍ਰਿੰਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।