ਪਿੰਡ ਧੰਨੇ ਤੋਂ ‘ਆਪ’ ਵਲੋਂ ਘਰ-ਘਰ ਪ੍ਰਚਾਰ ਮੁਹਿੰਮ ਤਹਿਤ ਲੋਕਾਂ ਨਾਲ ਕੀਤਾ ਰਾਬਤਾ
ਵਡਾਲਾ ਗ੍ਰੰਥੀਆਂ, 2 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਟਾਲਾ ਅਧੀਨ ਹਰੇਕ ਬੂਥ ਪੱਧਰ ’ਤੇ ਘਰ-ਘਰ ਮੁਹਿੰਮ ਚਲਾਉਂਦਿਆਂ ਪਿੰਡ ਧੰਨੇ ਦੇ ਬੂਥ ਨੰਬਰ 187 ਤੋਂ ਘਰ-ਘਰ ਲੋਕਾਂ ਨਾਲ ਰਾਬਤਾ ਕਰਨ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ’ਚ ਪਿੰਡ ਧੰਨੇ ਤੋਂ ਸ਼ੁਰੂ ਕੀਤੀ ਗਈ।
ਅਜੀਤ ਡੈਸਕ
03-10-2026