04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ਹੀਦ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ’ਤੇ ਐਸ.ਜੀ.ਐਸ.ਐਸ. ਤੇ ਬੀ.ਡੀ.ਐਸ. ਵਲੋਂ ਖੂਨਦਾਨ ਕੈਂਪ

ਕਲਾਨੌਰ, 2 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ’ਤੇ ਸਾਂਝਾ ਉਪਰਾਲਾ ਕਰਦਿਆਂ ਖੂਨਦਾਨ ਕੈਂਪ ਲਗਾਇਆ ਗਿਆ।

ਅਜੀਤ ਡੈਸਕ 03-10-2026
ਕਲਾਨੌਰ, 2 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ’ਤੇ ਸਾਂਝਾ ਉਪਰਾਲਾ ਕਰਦਿਆਂ ਖੂਨਦਾਨ ਕੈਂਪ ਲਗਾਇਆ ਗਿਆ। ਸਮਾਗਮ ’ਚ ਪੰਜਾਬ ਮੰਡੀ ਬੋਰਡ ਦੇ ਐਸ.ਈ. ਬਲਦੇਵ ਸਿੰਘ ਬਾਜਵਾ, ਬਲੱਡ ਟ੍ਰਾਂਸਫਿਊਜ਼ਨ ਅਫ਼ਸਰ ਬਟਾਲਾ ਡਾ. ਪ੍ਰਿਆਗੀਤ ਕਲਸੀ, ਸਕੱਤਰ ਮਾਰਕਿਟ ਕਮੇਟੀ ਪਵਨ ਕੁਮਾਰ ਬਬੋਰੀਆ, ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਰਣਜੇਤ ਸਿੰਘ ਬਾਠ ਝੰਗੀ, ਸ਼ਿਵਾਲਾ ਸ਼ਿਵਜੀ ਮਹਾਰਾਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਖੁੱਲਰ, ਐਡਵੋਕੇਟ ਪ੍ਰਭਜੀਤ ਸਿੰਘ ਸਹਾਰੀ, ਪ੍ਰਧਾਨ ਮੁਖਵਿੰਦਰਜੀਤ ਸਿੰਘ ਖਾਲਸਾ, ਪ੍ਰਧਾਨ ਬਲਬੀਰ ਸਿੰਘ ਘੁੰਮਣ, ਕਾਨੂੰਗੋ ਮਨਦੀਪ ਕੁਮਾਰ, ਪ੍ਰਧਾਨ ਸਤਵਿੰਦਰ ਸਿੰਘ ਢਿੱਲੋਂ, ਸਮਾਜਸੇਵਕ ਜੰਗ ਬਹਾਦਰ ਆਨੰਦ, ਚੀਫ ਫਾਰਮੈਸੀ ਅਫਸਰ ਰਣਬੀਰ ਸਿੰਘ ਰੰਧਾਵਾ, ਚੇਅ. ਸੰਜੀਵ ਕੁਮਾਰ ਰਿੰਕੂ, ਸਰਪੰਚ ਜਤਿੰਦਰ ਕੁਮਾਰ ਗੋਰਾ ਸਲਹੋਤਰਾ, ਨੰਬਰਦਾਰ ਪ੍ਰਧਾਨ ਅਸ਼ਵਨੀ ਮਾਹਲਾ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ ਤੇ ਖੂਨਦਾਨ ਕਰਨ ਤੋਂ ਇਲਾਵਾ ਖੂਨਦਾਨ ਕਰਨ ਵਾਲਿਆਂ ਦੀ ਹੌਂਸਲਾ-ਅਫਜ਼ਾਈ ਕੀਤੀ ਗਈ। ਇਸ ਮੌਕੇ ’ਤੇ ਸੁਸਾਇਟੀਆਂ ਦੇ ਨੁਮਾਇੰਦਿਆਂ ਕੋਰ ਕਮੇਟੀ ਮੈਂਬਰ ਐਸ.ਈ. ਬਲਦੇਵ ਸਿੰਘ ਬਾਜਵਾ, ਹਰਕੰਵਲਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਮੱਲ੍ਹੀ, ਦਰਸ਼ਨ ਸਿੰਘ ਪੁਰੇਵਾਲ, ਪ੍ਰਿੰ. ਸੁਰਿੰਦਰ ਵਰਧਨ, ਸੁਰਿੰਦਰ ਮੱਲ੍ਹੀ, ਹਰਦੀਪ ਸਿੰਘ ਕਾਹਲੋਂ, ਪਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਖੂਨਦਾਨ ਕੈਂਪ ’ਚ 1 ਔਰਤ ਸਮੇਤ 76 ਡੋਨਰਾਂ ਵਲੋਂ ਖੂਨਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਔਰਤਾਂ ਵੀ ਖੂਨਦਾਨ ਕਰਕੇ ਲੋਕਾਂ ਲਈ ਪ੍ਰੇਰਣਾਸਰੋਤ ਬਣ ਰਹੀਆਂ ਹਨ। ਇਸ ਮੌਕੇ ’ਤੇ ਗੁਰਸ਼ਰਨਜੀਤ ਸਿੰਘ, ਹਰਵਿੰਦਰ ਸਿੰਘ ਦਿਓਲ, ਰਜਵੰਤ ਸਿੰਘ ਸੱਗੂ, ਰੋਹਿਤ ਭਾਰਦਵਾਜ਼, ਮੋਨੂੰ ਸ਼ਰਮਾਂ, ਹਰੀਸ਼ ਕੁਮਾਰ, ਸੁਖਨੰਦਨ ਸਿੰਘ ਭਾਰਤੀ, ਤਰਵਿੰਦਰਪਾਲ ਸਿੰਘ ਕਾਹਲੋਂ, ਸੌਰਵ ਸਲਹੋਤਰਾ, ਗੁਰਸਿਮਰਨ ਸਿੰਘ ਬਾਠ, ਸਾਬੀ ਅਗਰਵਾਲ, ਮਨਦੀਪ ਸਿੰਘ ਅਟਾਰੀ ਆਦਿ ਹਾਜਰ ਰਹੇ।
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਪਿੰਡ ਧੰਨੇ ਤੋਂ ‘ਆਪ’ ਵਲੋਂ ਘਰ-ਘਰ ਪ੍ਰਚਾਰ ਮੁਹਿੰਮ ਤਹਿਤ ਲੋਕਾਂ ਨਾਲ ਕੀਤਾ ਰਾਬਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।