04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਕੂਲਾਂ ਦੇ ਪ੍ਰਾਇਮਰੀ ਪੱਧਰ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ

ਦੀਨਾਨਗਰ, 2 ਅਕਤੂਬਰ (ਸੋਢੀ/ਘੁੰਮਣ/ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਜੀ ਦੀ ਯੋਗ ਰਹਿਨੁਮਾਈ ਤੇ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਡੀਡਾ ਵਿਖੇ ਕਲੱਸਟਰ ਡੀਡਾ ਅਧੀਨ ਆਉਂਦੇ ਅੱਠ ਵੱਖ- ਵੱਖ ਸਕੂਲਾਂ ਦੇ ਪ੍ਰਾਇਮਰੀ ਪੱਧਰ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ,ਜਿਸ ’ਚ ਸਰਕਾਰੀ ਐਲੀ. ਸਮਾਰਟ ਸਕੂਲ ਸੱਮੂਚੱਕ, ਸਪ੍ਰਸ ਡੀਡਾ, ਸਪ੍ਰਸ ਕੁੰਡੇ ਘੇਸਲ, ਸਪ੍ਰਸ ਚੇਚੀਆਂ, ਸਪ੍ਰਸ ਤੁਗਿਆਲ, ਸਪ੍ਰਸ ਚੱਕ ਅਲੀਆ, ਸਪ੍ਰਸ ਕੁੱਲੀਆਂ ਅਤੇ ਸਪ੍ਰਸ ਧਮਰਾਈ ਦੇ ਕਰੀਬ 160 ਖਿਡਾਰੀਆਂ ਨੇ ਭਾਗ ਲਿਆ ।

ਅਜੀਤ ਡੈਸਕ 03-10-2026
ਦੀਨਾਨਗਰ, 2 ਅਕਤੂਬਰ (ਸੋਢੀ/ਘੁੰਮਣ/ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਜੀ ਦੀ ਯੋਗ ਰਹਿਨੁਮਾਈ ਤੇ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਡੀਡਾ ਵਿਖੇ ਕਲੱਸਟਰ ਡੀਡਾ ਅਧੀਨ ਆਉਂਦੇ ਅੱਠ ਵੱਖ- ਵੱਖ ਸਕੂਲਾਂ ਦੇ ਪ੍ਰਾਇਮਰੀ ਪੱਧਰ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ,ਜਿਸ ’ਚ ਸਰਕਾਰੀ ਐਲੀ. ਸਮਾਰਟ ਸਕੂਲ ਸੱਮੂਚੱਕ, ਸਪ੍ਰਸ ਡੀਡਾ, ਸਪ੍ਰਸ ਕੁੰਡੇ ਘੇਸਲ, ਸਪ੍ਰਸ ਚੇਚੀਆਂ, ਸਪ੍ਰਸ ਤੁਗਿਆਲ, ਸਪ੍ਰਸ ਚੱਕ ਅਲੀਆ, ਸਪ੍ਰਸ ਕੁੱਲੀਆਂ ਅਤੇ ਸਪ੍ਰਸ ਧਮਰਾਈ ਦੇ ਕਰੀਬ 160 ਖਿਡਾਰੀਆਂ ਨੇ ਭਾਗ ਲਿਆ । ਇਸ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ’ਚ ਐਥਲੈਟਿਕਸ, ਖੋ-ਖੋ, ਕਬੱਡੀ, ਕੁਸ਼ਤੀ, ਯੋਗਾ, ਰੱਸੀ ਟੱਪਣਾ, ਗੋਲਾ ਸੁੱਟਣਾ, ਲੰਬੀ ਛਲਾਂਗ ਆਦਿ ਦੇ ਮੁਕਾਬਲੇ ਕਰਵਾਏ ਗਏ। ਵੱਖ -ਵੱਖ ਖੇਡਾਂ ’ਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਜੀ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ। ਇਸ ਮੌਕੇ ’ਤੇ ਹੈੱਡ ਟੀਚਰ ਮੈਡਮ ਸੀਮਾ ਕੁੰਡਲ, ਹੈੱਡ ਟੀਚਰ ਪਵਨ ਕੁਮਾਰ, ਸਕੂਲ ਇੰਚਾਰਜ ਰਾਜੇਸ਼ ਮਹਾਜਨ, ਮਨਜੀਤ ਸਿੰਘ, ਰਵਿੰਦਰ ਪਾਲ ਰੋਮੀ, ਵਿਕਾਸ ਸ਼ਰਮਾ, ਵਿਜੇ ਕੁਮਾਰ, ਵਿਨੇ ਕੁਮਾਰ, ਸੰਜੀਵ ਸ਼ਰਮਾ, ਰਾਕੇਸ਼ ਕੁਮਾਰ, ਵਰੁਣ ਸ਼ਰਮਾ, ਅਨਮੋਲ ਸ਼ਰਮਾ, ਸਾਹਿਲ ਸ਼ਰਮਾ, ਮੈਡਮ ਜੀਵਨ ਜੋਤੀ , ਰਜਨੀ ਬਾਲਾ, ਰੀਤੂ ਬਾਲਾ, ਵਿਦਿਆਰਥੀਆਂ ਤੇ ਮਾਪੇ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਬਿਨ੍ਹਾਂ ਮਤਭੇਦ ਦੇ ਕਰਵਾਏ ਵਿਕਾਸ ਕਾਰਜ ਅਗਲੀ ਖ਼ਬਰ ਐਸ.ਐਸ.ਜੀ.ਆਈ. ਦੀਨਾਨਗਰ ਵਲੋਂ ਵੇਸਟ ਟੂ ਆਰਟ ਵਿਸ਼ੇ ’ਤੇ ਬਹਿਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।