04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪ੍ਰੇਮ ਪਬਲਿਕ ਸਕੂਲ ’ਚ ਗੁਰਬਾਣੀ ਪਾਠ ਕਰਵਾਇਆ

ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)- ਪ੍ਰੇਮ ਪਬਲਿਕ ਸਕੂਲ ਕਾਹਨੂੂੰਵਾਨ ਰੋਡ ਵਿਖੇ ਸਵ: ਸੰਸਥਾਪਕ ਪ੍ਰਿੰ. ਪਰਮਜੀਤ ਕੌਰ ਪ੍ਰੇਮ ਦੀ ਯਾਦ ਵਿਚ ਸਮੂਹ ਸਕੂਲ ਸਟਾਫ ਤੇ ਬੱਚਿਆਂ ਨੇ ਗੁਰਬਾਣੀ ਦਾ ਜਾਪ ਕੀਤਾ।

ਅਜੀਤ ਡੈਸਕ 03-10-2026
ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)- ਪ੍ਰੇਮ ਪਬਲਿਕ ਸਕੂਲ ਕਾਹਨੂੂੰਵਾਨ ਰੋਡ ਵਿਖੇ ਸਵ: ਸੰਸਥਾਪਕ ਪ੍ਰਿੰ. ਪਰਮਜੀਤ ਕੌਰ ਪ੍ਰੇਮ ਦੀ ਯਾਦ ਵਿਚ ਸਮੂਹ ਸਕੂਲ ਸਟਾਫ ਤੇ ਬੱਚਿਆਂ ਨੇ ਗੁਰਬਾਣੀ ਦਾ ਜਾਪ ਕੀਤਾ। ਇਸ ਮੌਕੇ ਸੰਗੀਤ ਅਧਿਆਪਕ ਰਘਬੀਰ ਸਿੰਘ (ਡਿੰਪਲ) ਦੀ ਮਾਤਾ ਸਵ: ਸੁਖਵਿੰਦਰ ਕੌਰ ਨੂੰ ਵੀ ਸ਼ਰਧਾਜਲੀਂ ਭੇਟ ਕੀਤੀ ਗਈ। ਸਕੂਲ ਪ੍ਰਿੰ. ਤਜਿੰਦਰ ਸਿੰਘ ਪਦਮ ਨੇ ਦੱਸਿਆ ਕਿ ਬੱਚੇ ਆਪਣੇ ਅਧਿਆਪਕਾਂ ਤੇ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਹਮੇਸ਼ਾਂ ਯਾਦ ਰੱਖਦੇ ਹਨ। ਇਸ ਮੌਕੇ ਕਿਰਨਬੀਰ ਕੌਰ, ਰਘਬੀਰ ਸਿੰਘ ਹਜ਼ੂਰੀ ਰਾਗੀ, ਮਨਪ੍ਰੀਤ ਕੌਰ, ਬਲਬੀਰ ਸਿੰਘ, ਹਰਿੰਦਰ ਕੌਰ ਵਲੋਂ ਸਟਾਫ ਤੇ ਬੱਚਿਆਂ ਨੂੰ ਫਲ ਤੇ ਖਾਣ ਵਾਲੀਆਂ ਚੀਜਾਂ ਦਿੱਤੀਆਂ। ਇਸ ਮੌਕੇ ਤਕਦੀਰ ਸਿੰਘ ਪਦਮ, ਗੁਰਮੀਤ ਕੌਰ, ਪਵਨਪ੍ਰੀਤ ਕੌਰ, ਰਾਜਵਿੰਦਰ ਕੌਰ, ਅਲੀਸ਼ਾ, ਇੰਦਰਪ੍ਰੀਤ ਕੌਰ, ਸਿਮਰਨ ਕੌਰ, ਜਸਵਿੰਦਰ ਕੌਰ, ਬੰਦਨਾ, ਸੁਖਵਿੰਦਰ ਕੌਰ, ਅਮਰਜੀਤ ਕੌਰ, ਗੁਰਵਿੰਦਰ ਕੌਰ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਬਲਾਕ ਸੰਮਤੀ ਚੇਅਰਮੈਨ ਬੀਬੀ ਪਰਮਜੀਤ ਕੌਰ ਸ਼ਕਰੀ ਨੇ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਅਗਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸਨੰਗਲ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ ਲਈ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।