09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਫਤਹਿਜੀਤ ਮੁਸਤਰਾਪੁਰ ਦੀ ਲੰਬੀ ਛਾਲ ਵਿਚੋਂ ਪੰਜਾਬ ਪੱਧਰ ’ਤੇ ਚੋਣ

ਵਡਾਲਾ ਬਾਂਗਰ, 8 ਅਕਤੂਬਰ (ਭੁੰਬਲੀ)-ਪਿੰਡ ਮੁਸਤਰਾਪੁਰ ਦੇ ਨੌਜਵਾਨ ਖਿਡਾਰੀ ਫਤਿਹਜੀਤ ਸਿੰਘ ਨੇ ਬੀਤੇ ਕੱਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਈਆਂ ਸਕੂਲ ਖੇਡ ਅਥਲੈਟਿਕਸ ਮੁਕਾਬਲਿਆਂ ਵਿਚ 2 ਈਵੈਂਟਸ ਲੰਬੀ ਛਾਲ ਤੇ ਤੀਹਰੀ ਛਾਲ ਵਿਚੋਂ ਜ਼ਿਲ੍ਹੇ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਫਤਿਹਜੀਤ ਸਿੰਘ ਦਾ ਪਿਤਾ ਸੁਖਜੀਤ ਸਿੰਘ ਵੀ ਆਪਣੇ ਸਮੇਂ ਨਾਮਵਰ ਖਿਡਾਰੀ ਰਿਹਾ ਹੈ ਤੇ ਉਸ ਵਲੋਂ ਦਿੱਤੀ ਵਿਰਾਸਤੀ ਖੇਡ ਨੂੰ ਅੱਗੇ ਤੋਰਦਿਆਂ ਫਤਿਹਜੀਤ ਸਿੰਘ ਦੀ ਚੋਣ ਪੰਜਾਬ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਹੈ।

ਅਜੀਤ ਡੈਸਕ 09-10-2026
ਵਡਾਲਾ ਬਾਂਗਰ, 8 ਅਕਤੂਬਰ (ਭੁੰਬਲੀ)-ਪਿੰਡ ਮੁਸਤਰਾਪੁਰ ਦੇ ਨੌਜਵਾਨ ਖਿਡਾਰੀ ਫਤਿਹਜੀਤ ਸਿੰਘ ਨੇ ਬੀਤੇ ਕੱਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਈਆਂ ਸਕੂਲ ਖੇਡ ਅਥਲੈਟਿਕਸ ਮੁਕਾਬਲਿਆਂ ਵਿਚ 2 ਈਵੈਂਟਸ ਲੰਬੀ ਛਾਲ ਤੇ ਤੀਹਰੀ ਛਾਲ ਵਿਚੋਂ ਜ਼ਿਲ੍ਹੇ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਫਤਿਹਜੀਤ ਸਿੰਘ ਦਾ ਪਿਤਾ ਸੁਖਜੀਤ ਸਿੰਘ ਵੀ ਆਪਣੇ ਸਮੇਂ ਨਾਮਵਰ ਖਿਡਾਰੀ ਰਿਹਾ ਹੈ ਤੇ ਉਸ ਵਲੋਂ ਦਿੱਤੀ ਵਿਰਾਸਤੀ ਖੇਡ ਨੂੰ ਅੱਗੇ ਤੋਰਦਿਆਂ ਫਤਿਹਜੀਤ ਸਿੰਘ ਦੀ ਚੋਣ ਪੰਜਾਬ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਹੈ। ਇਹ ਇਕ ਮਾਣ ਵਾਲੀ ਗੱਲ ਹੈ। ਖਿਡਾਰੀ ਫਤਿਹਜੀਤ ਸਿੰਘ ਮੁਸਤਰਾਪੁਰ ਸ੍ਰੀਮਤੀ ਲੀਲਾ ਵੰਤੀ ਸਕੂਲ ਭਾਗੋਵਾਲ ਦਾ ਵਿਦਿਆਰਥੀ ਹੈ। ਪਿੰਡ ਵਾਸੀਆਂ ਵਲੋਂ ਫਤਿਹਜੀਤ ਸਿੰਘਦਾ ਪਿੰਡ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ। ਉਹ ਹੁਣ ਪੰਜਾਬ ਪੱਧਰੀ ਸਕੂਲ ਖੇਡਾਂ ਵਿਚ ਭਾਗ ਲਵੇਗਾ, ਜਿਸ ਦੀ ਤਿਆਰੀ ਲਈ ਉਹ ਹੁਣ ਦਿਨਰਾਤ ਮਿਹਨਤ ਕਰ ਰਿਹਾ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਨੂੰ ਇਮਾਨਦਾਰੀ ਦਾ ਸਬੂਤ ਹੋਰਡਿੰਗ ਬੋਰਡਾਂ ਰਾਹੀਂ ਨਹੀਂ ਜਨਤਾ ਸਾਹਮਣੇ ਦੇਣਾ ਪੈਣਾ-ਰਵੀਕਰਨ ਸਿੰਘ ਕਾਹਲੋਂ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ ਦੇ ਖਿਡਾਰੀ ਦੀ ਨੈਸ਼ਨਲ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।