13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਲੋਕ ਉਤਾਵਲੇ: ਵਿਜੇ ਕੁਮਾਰ ਸੋਨੀ

ਕੋਟਲੀ ਸੂਰਤ ਮੱਲ੍ਹੀ, 12 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਉੱਘੇ ਕਾਰੋਬਾਰੀ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਪਾਰ ਸੈਲ ਦੇ ਕਨਵੀਨਰ ਵਿਜੇ ਕੁਮਾਰ ਸੋਨੀ ਵਲੋਂ ਪਿੰਡ ਗਾਜੀਨੰਗਲ ਵਿਖੇ ਵਿਸ਼ੇਸ ਮੀਟਿੰਗ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਿਸਤਰਾ ਗੋਲ ਕਰਨ ਲਈ ਲੋਕ ਉਤਾਵਲੇ ਹੋਏ ਵਿਧਾਨ ਸਭਾ ਚੋਣਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਹਾਈਕਮਾਂਡ ਦੇ ਹੁਕਮਾ ਅਨੁਸਾਰ ਅੱਜ ਹਲਕੇ ਦੀਆਂ ਵੱਖ-ਵੱਖ ਮੰਡੀਆਂ ’ਚ ਕਿਸਾਨਾਂ ਨੂੰ ਮਿਲੇ ਹਨ ਤੇ ਮੰਡੀਆਂ ਪੰਜਾਬ ਸਰਕਾਰ ਦਾ ਪ੍ਰਬੰਧਾਂ ਦੀ ਬਹੁਤ ਘਾਟ ਕਰਕੇ ਕਿਸਾਨਾਂ ਨੂੰ ਦਿੱਕਤਾ ਪੇਸ਼ ਆ ਰਹੀਆ ਹਨ।

ਅਜੀਤ ਡੈਸਕ 13-10-2026
ਕੋਟਲੀ ਸੂਰਤ ਮੱਲ੍ਹੀ, 12 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਉੱਘੇ ਕਾਰੋਬਾਰੀ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਪਾਰ ਸੈਲ ਦੇ ਕਨਵੀਨਰ ਵਿਜੇ ਕੁਮਾਰ ਸੋਨੀ ਵਲੋਂ ਪਿੰਡ ਗਾਜੀਨੰਗਲ ਵਿਖੇ ਵਿਸ਼ੇਸ ਮੀਟਿੰਗ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਿਸਤਰਾ ਗੋਲ ਕਰਨ ਲਈ ਲੋਕ ਉਤਾਵਲੇ ਹੋਏ ਵਿਧਾਨ ਸਭਾ ਚੋਣਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਹਾਈਕਮਾਂਡ ਦੇ ਹੁਕਮਾ ਅਨੁਸਾਰ ਅੱਜ ਹਲਕੇ ਦੀਆਂ ਵੱਖ-ਵੱਖ ਮੰਡੀਆਂ ’ਚ ਕਿਸਾਨਾਂ ਨੂੰ ਮਿਲੇ ਹਨ ਤੇ ਮੰਡੀਆਂ ਪੰਜਾਬ ਸਰਕਾਰ ਦਾ ਪ੍ਰਬੰਧਾਂ ਦੀ ਬਹੁਤ ਘਾਟ ਕਰਕੇ ਕਿਸਾਨਾਂ ਨੂੰ ਦਿੱਕਤਾ ਪੇਸ਼ ਆ ਰਹੀਆ ਹਨ। ਉਨ੍ਹਾਂ ਦੱਸਿਆਂ ਕਿ ਉਹ ਕਿਸਾਨਾਂ ਦੀਆ ਮੁਸ਼ਕਿਲਾ ਸਬੰਧੀ ਸਾਰੀ ਰਿਪੋਰਟ ਹਾਈਕਮਾਡ ਨੂੰ ਭੇਜ ਰਹੇ ਹਨ। ਉਨ੍ਹਾਂ ਅੱਗੇ ਕਿਹਾ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੋਣ ਕਰਕੇ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਲੋਕ ਬਹੁਤ ਚਿੰਤਤ ਹਨ ਕਿ ਕਦੋਂ ਚੋਣਾਂ ਦਾ ਐਲਾਨ ਹੋਏ ਤੇ ਲੋਕ ਆਪਣੇ ਵੋਟ ਦੇ ਅਧਿਕਾਰ ਨਾਲ ਪੰਜਾਬ ਦੀ ਬਿਹਤਰੀ ਲਈ ਭਾਜਪਾ ਨੂੰ ਅੱਗੇ ਲਿਆ ਸਕਣ। ਇਸ ਮੌਕੇ ’ਤੇ ਹਰਪ੍ਰੀਤ ਸਿੰਘ ਹਰੀ ਗਾਜੀਨੰਗਲ, ਮਨਜਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਨਵਜੀਤ ਸਿੰਘ, ਮਲਕੀਤ ਸਿੰਘ ਮੰਮਣ, ਰਣਜੋਧ ਸਿੰਘ ਜੋਧਾ, ਕੰਵਲਜੀਤ ਸਿੰਘ ਗੱਗੂ, ਮਲਕੀਤ ਸਿੰਘ, ਜੋਰਾਵਰ ਸਿੰਘ, ਬਲਜਿੰਦਰ ਸਿੰਘ, ਰਵੀ ਸਿੰਘ, ਗੁਰਮੀਤ ਸਿੰਘ ਭੁੱਲਰ, ਰਵਿੰਦਰ ਮਸੀਹ ਕੁਹਾਲੀ, ਸੋਨੂੰ ਮਸੀਹ ਰਾਏਚੱਕ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਬਾਪੂ ਤਰਸੇਮ ਸਿੰਘ ਗੁਰਦੁਆਰਾ ਬਾਬਾ ਮੰਝ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸੀਨੀਅਰ ਕਾਂਗਰਸ ਨੇਤਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਸਚਿਨ ਪਾਇਲਟ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।