19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਯੂਨੀਵਰਸਿਟੀ ਕਾਲਜ ਸੁਜਾਨਪੁਰ ਦਾ ਯੂਥ ਫੈਸਟੀਵਲ ’ਚ ਧਮਾਕੇਦਾਰ ਪ੍ਰਦਰਸ਼ਨ

ਸੁਜਾਨਪੁਰ, 18 ਅਕਤੂਬਰ (ਜਗਦੀਪ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ’ਚ ਆਯੋਜਿਤ ਸਲਾਨਾ ਯੂਥ ਫੈਸਟੀਵਲ ’ਚ ਆਪਣੀ ਕਲਾ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ । ਕਾਲਜ ਦੀ ਪ੍ਰਿੰਸੀਪਲ ਡਾ: ਸਤਿੰਦਰ ਕਾਹਲੋਂ ਦੀ ਪ੍ਰਧਾਨਗੀ ਤੇ ਯੂਥ ਫੈਸਟੀਵਲ ਪ੍ਰੋਗਰਾਮ ਕੋਆਰਡੀਨੇਟਰ ਡਾ: ਵਿਸ਼ਾਲ ਕੁਮਾਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਤੇ ਕਲਾਤਮਿਕ ਮੁਕਾਬਲਿਆਂ ਵਿਚ ਭਾਗ ਲਿਆ ।

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸਤਿੰਦਰ ਕਾਹਲੋਂ ਅਤੇ ਸਟਾਫ਼। ਤਸਵੀਰ: ਜਗਦੀਪ ਸਿੰਘ 19-10-2026
ਸੁਜਾਨਪੁਰ, 18 ਅਕਤੂਬਰ (ਜਗਦੀਪ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ’ਚ ਆਯੋਜਿਤ ਸਲਾਨਾ ਯੂਥ ਫੈਸਟੀਵਲ ’ਚ ਆਪਣੀ ਕਲਾ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ । ਕਾਲਜ ਦੀ ਪ੍ਰਿੰਸੀਪਲ ਡਾ: ਸਤਿੰਦਰ ਕਾਹਲੋਂ ਦੀ ਪ੍ਰਧਾਨਗੀ ਤੇ ਯੂਥ ਫੈਸਟੀਵਲ ਪ੍ਰੋਗਰਾਮ ਕੋਆਰਡੀਨੇਟਰ ਡਾ: ਵਿਸ਼ਾਲ ਕੁਮਾਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਤੇ ਕਲਾਤਮਿਕ ਮੁਕਾਬਲਿਆਂ ਵਿਚ ਭਾਗ ਲਿਆ । ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਨੇ ਫੁਲਕਾਰੀ ਮੇਕਿੰਗ (ਸੁਸ਼ਮਿਤਾ), ਰੰਗੋਲੀ (ਈਸ਼ਾ ਦੇਵੀ) ਅਤੇ ਪੱਖੀ (ਰਵਾਇਤੀ ਪੱਖਾ-ਪੂਨਮ) ਬਣਾਉਣ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ ਹਾਸਲ ਕੀਤਾ । ਇਸ ਤੋਂ ਇਲਾਵਾ ਪੋਏਟਿਕ ਸਿੰਪੋਜ਼ੀਅਮ ਮੁਕਾਬਲੇ (ਪ੍ਰੀਤਿਕਾ) ਵਿਚ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੀ ਸਾਹਿਤਕ ਪ੍ਰਤਿਭਾ ਦਾ ਲੋਹਾ ਮਨਵਾਇਆ । ਕਾਲਜ ਪਹੁੰਚਣ ’ਤੇ ਜੇਤੂ ਭਾਗੀਦਾਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਸ਼ਾਨਦਾਰ ਉਪਲੱਬਧੀ ’ਤੇ ਕਾਲਜ ਦੀ ਪ੍ਰਿੰਸੀਪਲ ਡਾ: ਸਤਿੰਦਰ ਕਾਹਲੋਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਸੱਭਿਆਚਾਰਕ ਤੇ ਰਵਾਇਤੀ ਕਲਾ ਮੁਕਾਬਲੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਇਕ ਬਿਹਤਰੀਨ ਜ਼ਰੀਆ ਹਨ । ਸਾਡੇ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਲਗਨ ਤੇ ਪੰਜਾਬੀ ਸੱਭਿਆਚਾਰ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਸਬੂਤ ਹੈ । ਕਾਲਜ ਭਵਿੱਖ ’ਚ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਅਜਿਹੇ ਮੌਕੇ ਪ੍ਰਦਾਨ ਕਰਦਾ ਰਹੇਗਾ । ਯੂਥ ਫੈਸਟੀਵਲ ਕੋਆਰਡੀਨੇਟਰ ਡਾ: ਵਿਸ਼ਾਲ ਕੁਮਾਰ ਨੇ ਕਿਹਾ ਕਿ ਇਹ ਸਫਲਤਾ ਰਾਤੋ-ਰਾਤ ਨਹੀਂ ਮਿਲੀ । ਇਸ ਦੇ ਪਿੱਛੇ ਵਿਦਿਆਰਥੀਆਂ ਦੀ ਅਥਾਹ ਮਿਹਨਤ, ਲਗਨ ਤੇ ਸਾਡੇ ਮੈਂਟੋਰ ਅਧਿਆਪਕਾਂ ਦਾ ਸਹੀ ਮਾਰਗ ਦਰਸ਼ਨ ਹੈ । ਇਸ ਸਵਾਗਤੀ ਪ੍ਰੋਗਰਾਮ ’ਚ ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਭਾਗੀਦਾਰਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰੋ: ਸੁਖਜਿੰਦਰ ਕੌਰ, ਡਾ: ਵਿਸ਼ਾਲ ਕੁਮਾਰ, ਪ੍ਰੋ: ਕਾਜਲ, ਡਾ: ਸ਼ਵੇਤਾ ਅਬਰੋਲ, ਡਾ: ਸ਼ੀਤਲ ਮਹਾਜਨ, ਪ੍ਰੋ: ਗੀਤਾਂਜਲੀ, ਪ੍ਰੋ: ਓਮ ਪ੍ਰਕਾਸ਼ ਪੰਕਜ, ਪ੍ਰੋ: ਸ਼ਾਲੂ ਦੇਵੀ, ਪ੍ਰੋ: ਹਿਮਾਂਸ਼ੀ, ਡਾ: ਰਣਜੀਤ ਕੌਰ, ਡਾ: ਇੰਦੂ ਬਾਲਾ, ਪ੍ਰੋ: ਗੁਲਕਿਰਨ ਕੌਰ, ਪ੍ਰੋ: ਰਾਧਿਕਾ ਸੋਨੀ, ਪ੍ਰੋ: ਸੁਖਦੀਪ ਕੌਰ, ਪ੍ਰੋ: ਰੋਹਿਤ ਸ਼ਰਮਾ, ਪ੍ਰੋ: ਰਾਧਿਕਾ ਜੰਜੂਆ, ਪ੍ਰੋ: ਰਚਨਾ, ਪ੍ਰੋ: ਸੋਨੀਆ, ਪ੍ਰੋ: ਨੇਹਾ ਹਰਚੰਦ, ਪ੍ਰੋ: ਮੋਨਿਕਾ, ਪ੍ਰੋ: ਭਾਵਨਾ, ਪ੍ਰੋ: ਹਿਮਾਨੀ ਸੋਹਲ, ਡਾ: ਗੁਰਜੀਤ ਕੌਰ, ਪ੍ਰੋ: ਅਨੁਰਾਧਾ ਹੰਸਾ ਤੇ ਗੈਰ-ਅਕਾਦਮਿਕ ਸਟਾਫ ਤੋਂ ਨੀਰਜ ਕੁਮਾਰ, ਰਾਜੇਸ਼ ਸ਼ਾਰੀਆ ਅਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਲਗੀਧਰ ਭਦਰੋਆ ਵਿਖੇ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਠੇਕੇਦਾਰ ਅਮਰਜੀਤ ਸਿੰਘ ਵਲੋਂ ਰਾਮ ਲੀਲ੍ਹਾ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।