19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਸ਼ੇ ਰੂਪੀ ਰਾਵਣ ਨੂੰ ਸਾੜਨਾ ਅੱਜ ਦੀ ਸਭ ਤੋਂ ਵੱਡੀ ਲੋੜ- ਗਿੱਲ

ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਚੱਕਰੀ ਬਾਜ਼ਾਰ ਸਥਿਤ ਗੀਤਾ ਭਵਨ ਵਿਖੇ ਸ੍ਰੀ ਰਾਮ ਅਵਤਾਰ ਡਰਾਮਾਟਿਕ ਕਲੱਬ ਵਲੋਂ ਰਾਮਲੀਲਾ ਕਰਵਾਈ ਗਈ। ਵਿਸ਼ੇਸ਼ ਸਮਾਗਮ ’ਚ ਪਰਮਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 19-10-2026
ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਚੱਕਰੀ ਬਾਜ਼ਾਰ ਸਥਿਤ ਗੀਤਾ ਭਵਨ ਵਿਖੇ ਸ੍ਰੀ ਰਾਮ ਅਵਤਾਰ ਡਰਾਮਾਟਿਕ ਕਲੱਬ ਵਲੋਂ ਰਾਮਲੀਲਾ ਕਰਵਾਈ ਗਈ। ਵਿਸ਼ੇਸ਼ ਸਮਾਗਮ ’ਚ ਪਰਮਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਕਲੱਬ ਦੀ ਪ੍ਰਬੰਧਕੀ ਟੀਮ ਤੇ ਪਤਵੰਤੇ ਸੱਜਣਾਂ ਨੇ ਮੁੱਖ ਮਹਿਮਾਨ ਪਰਮਜੀਤ ਸਿੰਘ ਗਿੱਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮਾਜ ਨੂੰ ਲਾਮਬੰਦ ਹੋ ਕੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਦਾ ਸੁਨੇਹਾ ਦਿੱਤਾ। ਸੰਬੋਧਨ ਦੌਰਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਨਸ਼ੇ ਦੇ ਰੂਪ ਵਿਚ ਰਾਵਣ ਨੂੰ ਸਾੜਨ ਦੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਪੰਕਜ ਸ਼ਰਮਾ, ਚੇਅਰਮੈਨ ਰਾਹੁਲ ਵਿੱਜ, ਉਪ ਚੇਅਰਮੈਨ ਅਨੁਲ ਵਿੱਜ ਅਤੇ ਕੈਸ਼ੀਅਰ ਰੌਕੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਕਲੱਬ ਦੇ ਪ੍ਰਮੁੱਖ ਮੈਂਬਰਾਂ ਪ੍ਰਵੇਸ਼, ਮੁਕੇਸ਼ ਕਪੂਰ, ਵਿਨੋਦ ਮਹਿਤਾ, ਵਿਜੇ ਸ਼ਰਮਾ, ਰਵੀ ਸ਼ਰਮਾ, ਅਰੁਣ ਕਪੂਰ, ਯਸ਼ਪਾਲ, ਸਤੀਸ਼, ਅਰੁਣ ਵਿੱਜ, ਰਾਜੇਸ਼ ਵਿੱਜ, ਅਮਿਤ ਵਿੱਜ ਤੇ ਲਵਲੀਨ ਵਿੱਜ ਦਾ ਵਿਸ਼ੇਸ਼ ਯੋਗਦਾਨ ਰਿਹਾ। ਰਾਮਲੀਲਾ ਮੰਚਨ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਅਤੇ ਸਥਾਨਕ ਨਿਵਾਸੀ ਹਜ਼ਾਰ ਸਨ ।
ਪਿਛਲੀ ਖ਼ਬਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਸਫ਼ਾਈ ਸੇਵਕਾਂ ਨੂੰ ਵੰਡੇ 60 ਨਵੇਂ ਰਿਕਸ਼ੇ ਅਗਲੀ ਖ਼ਬਰ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਰਾਧਾ ਸੁਆਮੀ ਡੇਰਾ ਧਿਆਨਪੁਰ ਵਿਖੇ ਬਾਬਾ ਵਿਕਰਮ ਸਿੰਘ ਤੋਂ ਲਿਆ ਆਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।