20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੀ ਲਕਸ਼ਮੀ ਡਰਾਮਾਟਿਕ ਕਲੱਬ ‘ਬੇਗੋਵਾਲ ਤਾਰਾਗੜ੍ਹ’ ਵਲੋਂ ਮਨਾਇਆ ਜਾ ਰਿਹਾ 50ਵਾਂ ਸਲਾਨਾ ਦੁਸਹਿਰਾ ਤਿਉਹਾਰ-ਹਰਸ਼ ਸ਼ਰਮਾ

ਘਰੋਟਾ, 19 ਅਕਤੂਬਰ (ਸੰਜੀਵ ਗੁਪਤਾ)-ਮਾਡਰਨ ਏਂਜਲ ਪਬਲਿਕ ਹਾਈ ਸਕੂਲ ਗੜ੍ਹਮਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਭੂਪੇਸ਼ ਮਹਾਜਨ ਨੇ ਕੀਤੀ ।

ਮਾਡਰਨ ਐਂਜਲ ਪਬਲਿਕ ਹਾਈ ਸਕੂਲ ਗੜ੍ਹਮਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਵਿਦਿਆਰਥੀ ਤੇ ਸਟਾਫ । ਤਸਵੀਰ: ਸੰਜੀਵ ਗੁਪਤਾ ਲਕਸ਼ਮੀ ਡਰਾਮਾਟਿਕ ਕਲੱਬ ਬੇਗੋਵਾਲ ਤਾਰਾਗੜ੍ਹ ਪ੍ਰਧਾਨ ਹਰਸ਼ ਸ਼ਰਮਾ । 20-10-2026
ਘਰੋਟਾ, 19 ਅਕਤੂਬਰ (ਸੰਜੀਵ ਗੁਪਤਾ)-ਮਾਡਰਨ ਏਂਜਲ ਪਬਲਿਕ ਹਾਈ ਸਕੂਲ ਗੜ੍ਹਮਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਭੂਪੇਸ਼ ਮਹਾਜਨ ਨੇ ਕੀਤੀ । ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਨੂੰ ਦਰਸਾਇਆ । ਇਸ ਮੌਕੇ ਪ੍ਰਿੰਸੀਪਲ ਭੁਪੇਸ਼ ਮਹਾਜਨ ਨੇ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸੱਚਾਈ, ਇਮਾਨਦਾਰੀ, ਅਨੁਸ਼ਾਸਨ ਤੇ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਆਪਣੇ ਟੀਚੇ ਨਿਰਧਾਰਿਤ ਕਰਕੇ ਉਨ੍ਹਾਂ ਦੀ ਪ੍ਰਾਪਤੀ ਲਈ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅੰਤ ’ਚ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਤੇ ਸਕੂਲ ਸਟਾਫ਼ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਸਮਾਗਮ ਨੇ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ।
ਪਿਛਲੀ ਖ਼ਬਰ ਨਾਭਾ ਕੁੱਟਮਾਰ ਮਾਮਲੇ ’ਚ ਵਿਧਾਇਕ ਦੇਵਮਾਨ ’ਤੇ ਹੋਵੇ ਪਰਚਾ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਵਲੋਂ ਵਿਧਾਇਕ ਕਿਸ਼ਨਕੋਟ ਨੂੰ ਰੋਸ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।