22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਆਈ.ਆਈ.ਸੀ ਵਲੋਂ ਐਸ.ਡੀ ਕਾਲਜ ਦੀ 3.5 ਸਟਾਰ ਰੇਟਿੰਗ

ਗੁਰਦਾਸਪੁਰ, 21 ਅਕਤੂਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐੱਸ. ਡੀ ਕਾਲਜ ਫਾਰ ਵੁਮੈਨ ਦੇ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ ਕਾਲਜ ਨੇ ਆਈ.

ਅਜੀਤ ਡੈਸਕ 22-10-2026
ਗੁਰਦਾਸਪੁਰ, 21 ਅਕਤੂਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐੱਸ.ਡੀ ਕਾਲਜ ਫਾਰ ਵੁਮੈਨ ਦੇ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ ਕਾਲਜ ਨੇ ਆਈ.ਸੀ.ਸੀ ਦੁਆਰਾ ਸਾਲ 2024-25 ਵਿਚ 3.5 ਸਟਾਰ ਰੇਟਿੰਗ ਹਾਸਲ ਕਰਕੇ ਨਵੀਂ ਮਿਸਾਲ ਕਾਇਮ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਸੰਸਥਾਗਤ ਨਵੀਨਤਾ ਕੌਂਸਲ (ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ-ਆਈ.ਆਈ.ਸੀ) ਵਲੋਂ ਦਿੱਤੀ ਸਟਾਰ ਰੇਟਿੰਗ ’ਚ ਕਾਲਜ ਨੇ ਸਾਲ 2022-23 ਵਿਚ 2-ਸਟਾਰ, ਸਾਲ 2023-24 ਵਿਚ 3-ਸਟਾਰ ਅਤੇ ਸਾਲ 2024-25 ਵਿਚ 3.5 ਸਟਾਰ ਰੇਟਿੰਗ ਹਾਸਲ ਕਰਕੇ ਤਰੱਕੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਇਹ ਪ੍ਰਾਪਤੀ ਕਾਲਜ ਦੀ ਨਵੀਨਤਮ ਸੋਚ, ਯੋਜਨਾਬੱਧ ਕਾਰਜਪ੍ਰਣਾਲੀ, ਟੀਮ ਵਰਕ ਤੇ ਵਿਦਿਆਰਥਣਾਂ ਨੂੰ ਨਵੇਂ ਵਿਚਾਰਾਂ ਨਾਲ ਜੋੜਨ ਦੇ ਯਤਨਾਂ ਦਾ ਪ੍ਰਤੀਕ ਹੈ। ਕਾਲਜ ਦੀ ਪ੍ਰਧਾਨ ਵੈਸ਼ਾਲੀ ਸ਼ਰਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਦੀ ਅਸਲ ਸਫ਼ਲਤਾ ਉਸ ਵਲੋਂ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਗਿਆਨ, ਆਤਮ-ਵਿਸ਼ਵਾਸ ਤੇ ਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੇ ਮੌਕਿਆਂ ਵਿਚ ਹੁੰਦੀ ਹੈ। ਆਈ.ਆਈ.ਸੀ ਕਨਵੀਨਰ ਡਾ: ਰਵਨੀਤ ਕੌਰ ਨੇ ਦੱਸਿਆ ਕਿ ਇਸ ਪ੍ਰਾਪਤੀ ਤੱਕ ਪਹੁੰਚਣ ਲਈ ਕਾਲਜ ਵਲੋਂ ਤਕਰੀਬਨ 85 ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿਚ ਵੀ ਨਵੀਨਤਾ ਤੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਨਵੇਂ ਉਪਰਾਲੇ ਕਰਦਾ ਰਹੇਗਾ। ਪ੍ਰਿੰਸੀਪਲ ਮੈਡਮ ਨੇ ਆਈ.ਆਈ.ਸੀ ਦੀ ਸਮੁੱਚੀ ਟੀਮ ਜੋਤੀ ਸੈਣੀ, ਸੁਰਖ਼ਾਬ ਸ਼ੈਲੀ, ਡਾ: ਖੁਸ਼ਬੂ ਅਗਰਵਾਲ, ਡਾ: ਦਿਨੇਸ਼ ਸ਼ਰਮਾ, ਪੁਨੀਤਾ ਸਹਿਗਲ, ਸਮਿਤਾ ਖਜੂਰੀਆ ਤੇ ਰਜਨੀ ਤੋਂ ਇਲਾਵਾ ਆਫ਼ਿਸ ਸੁਪਰਡੈਂਟ ਸਵੀਟੀ ਅਤੇ ਕੰਪਿਊਟਰ ਟੈਕਨੀਕਲ ਅਸ਼ਵਨੀ ਕੁਮਾਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਆਰ.ਡੀ.ਖੋਸਲਾ ਸਕੂਲ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਦੇ ਯੋਗ ਮੁਕਾਬਲੇ ਲਈ ਚੋਣ ਅਗਲੀ ਖ਼ਬਰ ਗੋਬਿੰਦ ਪਬਲਿਕ ਸਕੂਲ ਦੇ ਬੱਚਿਆਂ ਨੇ ਧਾਰਮਿਕ ਸਮਾਗਮ ਪੇਸ਼ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।