ਗੁਰਮਤਿ ਪ੍ਰਚਾਰ ਲਹਿਰ ਗਤਕਾ ਜਥਾ ਵਲੋਂ ਗਤਕਾ ਸਿਖਲਾਈ ਸ਼ੁਰੂ
ਧਾਰੀਵਾਲ, 22 ਅਕਤੂਬਰ (ਲਖਬੀਰ ਖੁੰਡਾ)-ਪਿਛਲੇ ਲੰਬੇ ਸਮੇਂ ਤੋਂ ਧਾਰੀਵਾਲ ਇਲਾਕੇ ’ਚ ਗੁਰਮਤਿ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਵਲੋਂ ਮੁਫ਼ਤ ਗੱਤਕਾ ਸਿਖਲਾਈ ਦਿੱਤੀ ਜਾਂਦੀ ਹੈ, ਇਹ ਗੱਤਕਾ ਸਿਖਲਾਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਫਿਰ ਤੋਂ ਸ਼ੁਰੂ ਕੀਤੀ ਗਈ ਹੈ। ਜਥੇ ਪਰਦੀਪ ਸਿੰਘ ਸੇਵਕ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 4 ਤੋਂ 6 ਗੁਰਦੁਆਰਾ ਬੇਬੇ ਨਾਨਕੀ (ਬੇਬੇ ਨਾਨਕੀ ਕਾਲਜ) ਧਾਰੀਵਾਲ ਵਿਖੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਮੁਫ਼ਤ ਗਤਕਾ ਸਿਖਲਾਈ ਦਿਤੀ ਜਾਵੇਗੀ।
ਅਜੀਤ ਡੈਸਕ
23-10-2026