26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਦੀ ਅਗਵਾਈ ’ਚ ਡਾ: ਅੰਬੇਦਕਰ ਭਵਨ ਰੋੜੀ ਮੁਹੱਲਾ ਗੁਰਦਾਸਪੁਰ ਵਿਖੇ ਹੋਈ । ਮੀਟਿੰਗ ’ਚ ਜੇ.

ਅਜੀਤ ਡੈਸਕ 26-10-2026
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੁਰਿੰਦਰ ਚੌਧਰੀ ਦੀ ਅਗਵਾਈ ’ਚ ਡਾ: ਅੰਬੇਦਕਰ ਭਵਨ ਰੋੜੀ ਮੁਹੱਲਾ ਗੁਰਦਾਸਪੁਰ ਵਿਖੇ ਹੋਈ । ਮੀਟਿੰਗ ’ਚ ਜੇ.ਪੀ. ਭਗਤ ਜ਼ੋਨ ਇੰਚਾਰਜ ਹੁਸ਼ਿਆਰਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੀਟਿੰਗ ਦਾ ਮੁੱਖ ਏਜੰਡਾ 19 ਅਕਤੂਬਰ ਨੂੰ ਜਲੰਧਰ ਬਸਪਾ ਦਫ਼ਤਰ ’ਚ ਪੰਜਾਬ ਬਸਪਾ ਸੂਬਾ ਕਮੇਟੀ ਵਲੋਂ ਮਿਲੇ ਨਿਰਦੇਸ਼ਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਸਪਾ ਵਰਕਰਾਂ ਨਾਲ ਸਾਂਝਾ ਕਰਨਾ ਸੀ । ਮੀਟਿੰਗ ਦੀ ਸਟੇਜ ਦੀ ਜ਼ਿੰਮੇਵਾਰੀ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ । ਜੇ.ਪੀ. ਭਗਤ ਨੇ ਸਭ ਸਾਥੀਆਂ ਤੋਂ ਆਪਣੇ ਆਪਣੇ ਸੁਝਾਅ ਮੰਗੇ ਤੇ ਸਭ ਨੇ ਆਪਣੇ ਆਪਣੇ ਵਿਚਾਰ ਰੱਖੇ । ਜੇ.ਪੀ. ਭਗਤ ਜ਼ੋਨ ਇੰਚਾਰਜ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥੋੜਾ ਸਮਾਂ ਵਿਧਾਨ ਸਭਾ ਚੋਣਾਂ ਵਿਚ ਰਹਿ ਗਿਆ ਹੈ । ਬਸਪਾ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਸੈਕਟਰ ਤੇ ਬੂਥ ਕਮੇਟੀਆਂ ਨੂੰ ਬਣਾਉਣ ਲਈ ਜ਼ੋਰ ਦਿੱਤਾ । ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਗਾਏਗੀ ਜਾਂ ਅਜਿਹੀ ਸਥਿਤੀ ਪੈਦਾ ਕਰੇਗੀ ਕਿ ਬਸਪਾ ਤੋਂ ਬਿਨ੍ਹਾਂ ਕਿਸੇ ਦੀ ਸਰਕਾਰ ਨਾ ਬਣ ਸਕੇ । ਬਸਪਾ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਰੇਗਾ ਮਜ਼ਦੂਰਾਂ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ, ਉਨ੍ਹਾਂ ਦੇ ਪਰਿਵਾਰਾਂ ਨੂੰ 25 ਲੱਖ ਪ੍ਰਤੀ ਪਰਿਵਾਰ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੂੰ ਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਜ਼ਖਮੀ ਸਾਥੀਆਂ ਦੇ ਇਲਾਜ ਕਰਵਾਉਣ ਵਾਲਿਆਂ ਨੂੰ ਮੁਫਤ ਇਲਾਜ ਸਹਾਇਤਾ ਦਿੱਤੀ ਜਾਵੇ । ਅੰਤ ’ਚ ਜ਼ਿਲ੍ਹਾ ਮੀਤ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਡਾ: ਅਸ਼ੋਕ ਕੁਮਾਰ ਇੰਚਾਰਜ ਬਟਾਲਾ, ਰਣਜੀਤ ਸਿੰਘ ਦਮੋਦਰ ਪ੍ਰਧਾਨ ਫਤਿਹਗੜ੍ਹ ਚੂੜੀਆਂ, ਬਚਿੱਤਰ ਸਿੰਘ, ਹਰਬੰਸ ਸਿੰਘ ਇੰਚਾਰਜ, ਪ੍ਰਿੰਸੀਪਲ ਰਮੇਸ਼ ਕੁਮਾਰ, ਹਰਜੀਤ ਸਿੰਘ, ਰਮੇਸ਼ ਭੁੰਬਲੀ, ਤਰਸੇਮ ਲਾਲ ਮੀਤ ਪ੍ਰਧਾਨ, ਸਤਪਾਲ, ਜਤਿੰਦਰ ਕੁਮਾਰ, ਰਾਮ ਸਿੰਘ ਅਤੇ ਹਰਬੰਸ ਲਾਲ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਕਾਲਜ ਖੇਡ ਮੈਦਾਨ ’ਚ ਤੀਸਰਾ ਕਬੱਡੀ ਕੱਪ ਕਰਵਾਇਆ ਅਗਲੀ ਖ਼ਬਰ ਰਾਜਨੀਤੀ ਦਾ ਮੁੱਖ ਮੰਤਵ ਲੋਕ ਮਸਲਿਆਂ ਦਾ ਹੱਲ ਕਰਨਾ-ਸ਼ਮਸ਼ੇਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।