26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਦਾ ਵੱਡਾ ਐਲਾਨ

ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਮਾਨਸਾ ਵਿਚ ਪਰਮਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ੇ ਨੂੰ ਨੱਥ ਪਾਉਣ ਲਈ ਹਰ ਇਕ ਸੰਸਥਾ ਤੇ ਪਾਰਟੀਆਂ ਯਤਨ ਕਰ ਰਹੀਆਂ ਹਨ । ਇਸੇ ਲੜੀ ਤਹਿਤ ਗੁਰਦਾਸਪੁਰ ਵਿਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹੇ ਗੁਰਦਾਸਪੁਰ ਅੰਦਰ ਜੋ ਨਸ਼ੇ ਦੇ ਹੋਟ ਸਪੋਟ ਹਨ, ਉਨ੍ਹਾਂ ’ਚ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਦੇ ਹਨ ।

ਅਜੀਤ ਡੈਸਕ 26-10-2026
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਮਾਨਸਾ ਵਿਚ ਪਰਮਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ੇ ਨੂੰ ਨੱਥ ਪਾਉਣ ਲਈ ਹਰ ਇਕ ਸੰਸਥਾ ਤੇ ਪਾਰਟੀਆਂ ਯਤਨ ਕਰ ਰਹੀਆਂ ਹਨ । ਇਸੇ ਲੜੀ ਤਹਿਤ ਗੁਰਦਾਸਪੁਰ ਵਿਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹੇ ਗੁਰਦਾਸਪੁਰ ਅੰਦਰ ਜੋ ਨਸ਼ੇ ਦੇ ਹੋਟ ਸਪੋਟ ਹਨ, ਉਨ੍ਹਾਂ ’ਚ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਦੇ ਹਨ । ਉਨ੍ਹਾਂ ਦੇ ਨਾਮ ਜਨਤਕ ਕੀਤੇ ਜਾਣਗੇ । ਉਨ੍ਹਾਂ ਐਲਾਨ ਕੀਤਾ ਕਿ ਜੇਕਰ ਨਸ਼ਾ ਤਸਕਰਾਂ ਉੱਪਰ ਜਲਦ ਕੋਈ ਸਖਤ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿਚ ਉਹ ਸਾਰੇ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨਗੇ ਅਤੇ ਗੁਰਦਾਸਪੁਰ ਜ਼ਿਲ੍ਹੇ ਸਮੇਤ ਪਿੰਡਾਂ ਵਿਚ ਵੱਡੇ-ਵੱਡੇ ਹੋਡਿੰਗ ਬੋਰਡ ਲਗਾਏ ਜਾਣਗੇ । ਜਿਨ੍ਹਾਂ ਉੱਪਰ ਨਸ਼ਾ ਤਸਕਰਾਂ ਦੇ ਨਾਮ ਲਿਖੇ ਹੋਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਵਿਚ ਬਿਲਕੁਲ ਫੇਲ੍ਹ ਹੋਈ ਹੈ । ਅਜੇ ਵੀ ਨਸ਼ਾ ਤਸਕਰ ਬਾਹਰ ਘੁੰਮ ਰਹੇ ਹਨ । ਜਿਸ ਕਰਕੇ ਉਨ੍ਹਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਨਸ਼ਾ ਤਸਕਰਾਂ ਦੇ ਨਾਮ ਜਨਤਕ ਕੀਤੇ ਜਾਣਗੇ ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਨਸ਼ਾ ਮੁਕਤ ਪੰਜਾਬ ਯਾਤਰਾ ਤੇ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਸਰਕਾਰੀ ਕਾਲਜ ਖੇਡ ਮੈਦਾਨ ’ਚ ਤੀਸਰਾ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।