27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਰਹੱਦੀ ਲੋਕ ਸੇਵਾ ਕਮੇਟੀ ਵਲੋਂ ਅੱਖਾਂ ਦਾ ਕੈਂਪ 115 ਲੋਕਾਂ ਦੇ ਅੱਖਾਂ ਦੀ ਮੁਫ਼ਤ ਜਾਂਚ, 23 ਮਰੀਜ਼ ਮੋਤੀਆ ਬਿੰਦ ਦੇ ਪਾਏ * ਹਸਪਤਾਲ ’ਚ ਮੋਤੀਆਬਿੰਦ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਜਾਵੇਗਾ ਸਿਰਫ਼ 3,000 ਰੁਪਏ ਵਿਚ-ਡਾ: ਨਿਤਿਨ

ਨਰੋਟ ਜੈਮਲ ਸਿੰਘ, 26 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਸਰਹੱਦੀ ਬਾਵਾ ਪੈਲੇਸ ਵਿਖੇ ਸਰਹੱਦੀ ਲੋਕ ਸੇਵਾ ਕਮੇਟੀ ਜ਼ਿਲ੍ਹਾ ਪਠਾਨਕੋਟ ਦੇ ਯਤਨਾਂ ਸਦਕਾ ਕਮੇਟੀ ਦੇ ਬਲਾਕ ਪ੍ਰਧਾਨ ਰਵੀ ਸਿੰਘ ਦੀ ਅਗਵਾਈ ਹੇਠ ਚੌਹਾਨ ਮੈਡੀਸਿਟੀ ਹਸਪਤਾਲ ਦੀ ਟੀਮ ਵਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਇਸ ਪ੍ਰੋਗਰਾਮ ਵਿਚ ਸਰਹੱਦੀ ਲੋਕ ਸੇਵਾ ਕਮੇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁੰਨੀ ਲਾਲ ਤੇ ਜ਼ਿਲ੍ਹਾ ਸੇਵਾ ਮੁਖੀ ਮੇਜਰ ਸਿੰਘ ਪਠਾਨੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

ਅਜੀਤ ਡੈਸਕ 27-10-2026
ਨਰੋਟ ਜੈਮਲ ਸਿੰਘ, 26 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਸਰਹੱਦੀ ਬਾਵਾ ਪੈਲੇਸ ਵਿਖੇ ਸਰਹੱਦੀ ਲੋਕ ਸੇਵਾ ਕਮੇਟੀ ਜ਼ਿਲ੍ਹਾ ਪਠਾਨਕੋਟ ਦੇ ਯਤਨਾਂ ਸਦਕਾ ਕਮੇਟੀ ਦੇ ਬਲਾਕ ਪ੍ਰਧਾਨ ਰਵੀ ਸਿੰਘ ਦੀ ਅਗਵਾਈ ਹੇਠ ਚੌਹਾਨ ਮੈਡੀਸਿਟੀ ਹਸਪਤਾਲ ਦੀ ਟੀਮ ਵਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਇਸ ਪ੍ਰੋਗਰਾਮ ਵਿਚ ਸਰਹੱਦੀ ਲੋਕ ਸੇਵਾ ਕਮੇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁੰਨੀ ਲਾਲ ਤੇ ਜ਼ਿਲ੍ਹਾ ਸੇਵਾ ਮੁਖੀ ਮੇਜਰ ਸਿੰਘ ਪਠਾਨੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸਰਹੱਦੀ ਲੋਕ ਸੇਵਾ ਕਮੇਟੀ ਦੇ ਸੂਬਾ ਯੁਵਾ ਮੁਖੀ ਅਜੇ ਨੇ ਮੁੱਖ ਬੁਲਾਰੇ ਵਜੋਂ ਸੇਵਾ ਨਿਭਾਈ । ਇਸ ਮੌਕੇ ਮੁੱਖ ਮਹਿਮਾਨ ਵਿਸ਼ਾਲ ਸਿੰਘ ਰਿੰਕੂ ਨੇ ਦੀਵਾ ਜਗਾ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ । ਅੱਖਾਂ ਦੇ ਜਾਂਚ ਕੈਂਪ ’ਚ ਚੌਹਾਨ ਮੈਡੀਸਿਟੀ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰ ਨਿਤਿਨ ਤੇ ਉਨ੍ਹਾਂ ਦੀ ਟੀਮ ਨੇ ਕੈਂਪ ਵਿਚ ਸਥਾਨਕ ਤੇ ਆਸ-ਪਾਸ ਦੇ ਆਏ 115 ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕਅਪ ਕੀਤਾ । ਕੈਂਪ ’ਚ 23 ਲੋਕ ਮੋਤੀਆ ਬਿੰਦ ਦੇ ਪਾਏ ਗਏ ਜਿਨ੍ਹਾਂ ਨੂੰ ਚੌਹਾਨ ਮੈਡੀਸਿਟੀ ਦੇ ਡਾ: ਨਿਤਿਨ ਨੇ ਹਸਪਤਾਲ ਦੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਮੋਤੀਆ ਬਿੰਦ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਸਿਰਫ਼ 3,000 ਰੁਪਏ ’ਚ ਕੀਤਾ ਜਾਵੇਗਾ । ਕੈਂਪ ’ਚ ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਮਦਦ ਕੀਤੀ । ਇਸ ਮੌਕੇ ਸਰਹੱਦੀ ਲੋਕ ਸੇਵਾ ਕਮੇਟੀ ਦੇ ਸਹਿ-ਜ਼ਿਲ੍ਹਾ ਸੰਪਰਕ ਮੁਖੀ ਐਡਵੋਕੇਟ ਅਰਪਿਤ ਸਮਿਆਲ, ਮਾਸਟਰ ਸੰਜੀਵ, ਪਵਨ ਸਿੰਘ, ਦੇਵ ਦੱਤ ਸ਼ਰਮਾ, ਸੋਮ ਰਾਜ, ਸੁਨੀਲ ਕੁਮਾਰ, ਜਸਪਾਲ ਅਤੇ ਨੇਕ ਚੰਦ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਏਂਜਲਸ ਪਬਲਿਕ ਸਕੂਲ ਗੁਣਵੱਤਾਪੂਰਨ ਸਿੱਖਿਆ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ-ਗੁਰਕ੍ਰਿਪਾਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।