ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ
ਧਾਰੀਵਾਲ, 27 ਅਕਤੂਬਰ (ਲਖਬੀਰ ਸਿੰਘ ਖੁੰਡਾ)-ਭਗਵਾਨ ਵਾਲਮੀਕਿ ਰੰਘਰੇਟੇ ਐਕਸ਼ਨ ਫੋਰਸ ਪੰਜਾਬ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਕਾਦੀਆਂ, ਡਾਕਟਰ ਕਮਲਜੀਤ ਸਿੰਘ ਕੇ.
ਧਾਰੀਵਾਲ, 27 ਅਕਤੂਬਰ (ਲਖਬੀਰ ਸਿੰਘ ਖੁੰਡਾ)-ਭਗਵਾਨ ਵਾਲਮੀਕਿ ਰੰਘਰੇਟੇ ਐਕਸ਼ਨ ਫੋਰਸ ਪੰਜਾਬ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਕਾਦੀਆਂ, ਡਾਕਟਰ ਕਮਲਜੀਤ ਸਿੰਘ ਕੇ.ਜੇ. ਉਪ ਚੇਅਰਮੈਨ ਪੰਜਾਬ ਆਮ ਆਦਮੀ ਪਾਰਟੀ ਨੂੰ ਜਥੇਬੰਦੀ ਦੇ ਪੰਜਾਬ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਵਲੋਂ ਭਗਵਾਨ ਵਾਲਮੀਕ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਕਾਸ ਗਿੱਲ ਪੰਜਾਬ ਜਨਰਲ ਸਕੱਤਰ ਐਸ.ਸੀ. ਮੋਰਚਾ, ਸੁੱਖ ਵਾਲਮੀਕਿ ਮੁੱਖ ਸੰਚਾਲਕ, ਨਿਸ਼ਾਨ ਸਿੰਘ ਪੰਜਾਬ ਪ੍ਰਧਾਨ, ਹੈਪੀ, ਵਿਸ਼ਾਲ ਗਿੱਲ ਪੰਜਾਬ ਪ੍ਰਧਾਨ, ਮੀਤ ਪ੍ਰਧਾਨ ਵਿਜੈ ਕੰਗ, ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਗੁਰਪ੍ਰੀਤ ਸਿੰਘ ਰਿਆੜ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਪ੍ਰਗਟ ਸਿੰਘ ਬੱਲ ਸਰਕਲ ਪ੍ਰਧਾਨ, ਗੁਰਜੀਤ ਸਿੰਘ ਮਿੰਟਾ ਆਲੋਵਾਲ ਸਰਕਲ ਪ੍ਰਧਾਨ, ਦਲੇਰ ਸਿੰਘ ਸਾਬਕਾ ਸਰਪੰਚ ਤੇ ਤਿੱਖਾ, ਹਨੀ ਠੇਕੇਦਾਰ, ਮਨਜੀਤ ਸਿੰਘ ਕੰਗ, ਮਿਹਰਬਾਨ ਸਿੰਘ ਫੱਜੂਪੁਰ, ਮੋਨੂੰ ਕੁਮਾਰ, ਸਾਜਨ ਗੁਰਦਾਸਪੁਰ, ਮੀਤ ਪ੍ਰਧਾਨ ਜਤਿੰਦਰ ਕੁਮਾਰ, ਤਰੁਨ, ਮਨ ਬੁੱਟਰ, ਦਿਲਬਾਗ ਸਿੰਘ ਗੁਰਦਾਸ ਨੰਗਲ ਆਦਿ ਹਾਜ਼ਰ ਸਨ।