30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਦਨ ਮੋਹਨ ਛਾਬੜਾ ਚਿਲਡਰਨ ਪਾਰਕ ਬੈਡਮਿੰਟਨ ਕਲੱਬ ਦੇ ਆਜੀਵਨ ਪ੍ਰਧਾਨ ਬਣੇ

ਪਠਾਨਕੋਟ, 29 ਅਕਤੂਬਰ (ਸੁਮਿਤ)-ਚਿਲਡਰਨ ਪਾਰਕ ਬੈਡਮਿੰਟਨ ਕਲੱਬ ਦੇ ਮੈਂਬਰਾਂ ਵਲੋਂ ਮਦਨ ਮੋਹਨ ਛਾਬੜਾ ਨੂੰ ਕਲੱਬ ਦਾ ਆਜੀਵਨ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਤੇ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ।

ਮਦਨ ਮੋਹਨ ਛਾਬੜਾ 30-10-2026
ਪਠਾਨਕੋਟ, 29 ਅਕਤੂਬਰ (ਸੁਮਿਤ)-ਚਿਲਡਰਨ ਪਾਰਕ ਬੈਡਮਿੰਟਨ ਕਲੱਬ ਦੇ ਮੈਂਬਰਾਂ ਵਲੋਂ ਮਦਨ ਮੋਹਨ ਛਾਬੜਾ ਨੂੰ ਕਲੱਬ ਦਾ ਆਜੀਵਨ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਤੇ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ । ਇਸ ਮੌਕੇ ਵਾਰਡ ਨੰਬਰ-9 ਦੇ ਕੌਂਸਲਰ ਨਮਨ ਮਹਾਜਨ ਨੇ ਮਦਨ ਮੋਹਨ ਛਾਬੜਾ ਦੇ ਨਾਮ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ । ਇਸ ਤਰ੍ਹਾਂ ਮਦਨ ਮੋਹਨ ਛਾਬੜਾ ਨੂੰ ਕਲੱਬ ਦਾ ਆਜੀਵਨ ਪ੍ਰਧਾਨ ਚੁਣਿਆ ਗਿਆ । ਸਮਾਗਮ ਦੌਰਾਨ ਸਾਬਕਾ ਕੌਂਸਲਰ ਅਸ਼ਵਨੀ ਕੁਮਾਰ, ਰਵੀ ਕੁਮਾਰ ਲਾਟਾ, ਰਾਜੇਸ਼ ਮੁੰਨਾ, ਵਿਕਾਸ ਸ਼ਰਮਾ, ਵਿੱਕੀ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਲੋਕ ਤੇ ਕਲੱਬ ਦੇ ਮੈਂਬਰ ਹਾਜ਼ਰ ਸਨ । ਸਾਰਿਆਂ ਨੇ ਮਦਨ ਮੋਹਨ ਛਾਬੜਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਕਲੱਬ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ । ਆਜੀਵਨ ਪ੍ਰਧਾਨ ਚੁਣੇ ਜਾਣ ’ਤੇ ਮਦਨ ਮੋਹਨ ਛਾਬੜਾ ਨੇ ਸਮੂਹ ਮੈਂਬਰਾਂ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹਾਜ਼ਰ ਲੋਕਾਂ ਨੇ ਮਦਨ ਮੋਹਨ ਛਾਬੜਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ ।
ਪਿਛਲੀ ਖ਼ਬਰ ਕਾਂਗਰਸ ਹਾਈ ਕਮਾਂਡ ਕੋਲੋਂ ਹਲਕਾ ਭੋਆ ਤੋਂ ਮਾਸਟਰ ਰਾਮ ਲਾਲ ਨੇ ਕਾਂਗਰਸ ਦੀ ਟਿਕਟ ਦੀ ਕੀਤੀ ਮੰਗ ਅਗਲੀ ਖ਼ਬਰ ਕਿਸਾਨ ਜ਼ਮੀਨ ਦੀ ਜਾਂਚ ਕਰਵਾਉਣ ਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ- ਹੁੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।