ਬਲਾਕ ਧਾਰੀਵਾਲ-2 ਦੀਆਂ ਬਲਾਕ ਪੱਧਰੀ ਖੇਡਾਂ ’ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ
ਧਾਰੀਵਾਲ, 30 ਅਕਤੂਬਰ (ਸਵਰਨ ਸਿੰਘ)-ਬਲਾਕ ਸਿੱਖਿਆ ਦਫ਼ਤਰ ਧਾਰੀਵਾਲ-2 ਦੀਆਂ ਹੋਈਆ ਖੇਡਾਂ ’ਚ ਬੁੱਚੇ ਨੰਗਲ ਸੈਂਟਰ ਦੇ ਖਿਡਾਰੀ ਦਵਿੰਦਰ ਸਿੰਘ ਨੇ 200 ਮੀਟਰ ਦੌੜ ਤੇ 400 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਖੁਸ਼ੀ ਨੇ ਸੇਖ ਕਬੀਰ ਸਕੂਲ ਲੜਕਿਆ ਦੀ 400 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ । ਕਬੱਡੀ ਲੜਕਿਆਂ ’ਚ ਬੁੱਚੇ ਨੰਗਲ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅਜੀਤ ਡੈਸਕ
31-10-2026