ਫਿਸ਼ ਪਾਰਕ ’ਚ ਲੰਬੇ ਸਮੇਂ ਤੋਂ ਡਿੱਗੇ ਰੁੱਖ ਨੂੰ ਚੁਕਵਾਉਣ ਤੇ ਟੁੱਟੀ ਸ਼ੈਡ ਦੀ ਮੁਰੰਮਤ ਦੀ ਮੰਗ
ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ’ਚ ਫਿਸ਼ ਪਾਰਕ ਕਾਫੀ ਮਸ਼ਹੂਰ ਹੈ ਤੇ ਇਸ ਨੂੰ ਦੇਖਣ ਲਈ ਕਾਫੀ ਲੋਕ ਆਉਂਦੇ ਹਨ ਤੇ ਫਿਸ਼ ਪਾਰਕ ਦੀ ਹਾਲਤ ਖਸਤਾ ਹੋਣ ਨਾਲ ਸਬੰਧਿਤ ਅਧਿਕਾਰੀਆਂ ’ਤੇ ਕਈ ਸਵਾਲ ਪੈਦਾ ਹੁੰਦੇ ਹਨ। ਇਸ ਸਬੰਧੀ ਸੈਰ ਸਪਾਟਾ ਕਰਨ ਆਏ ਲੋਕਾਂ ਨੇ ਦੱਸਿਆ ਕਿ ਫਿਸ਼ ਪਾਰਕ ਅੰਦਰ ਲੰਬੇ ਸਮੇਂ ਤੋਂ ਹਨੇਰੀ ਨਾਲ ਰੁੱਖ ਡਿੱਗਾ ਪਿਆ ਹੈ ਤੇ ਇਸ ਨਾਲ ਫਿਸ਼ ਪਾਰਕ ਅੰਦਰ ਬਣੀ ਸ਼ੈਡ ਦਾ ਵੀ ਨੁਕਸਾਨ ਕੀਤਾ ਸੀ ਤੇ ਨਾ ਹੀ ਡਿੱਗੇ ਰੁੱਖ ਨੂੰ ਚੁੱਕਿਆ ਗਿਆ ਤੇ ਨਾ ਹੀ ਸ਼ੈਡ ਬਣਾਈ ਗਈ।
ਅਜੀਤ ਡੈਸਕ
31-10-2026