02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭੋਗ ’ਤੇ ਵਿਸ਼ੇਸ : ਸਿੱਖਿਆ ਸ਼ਾਸਤਰੀ ਜਸਪਾਲ ਸਿੰਘ ਪੱਡਾ

ਕਲਾਨੌਰ- ਸ: ਜਸਪਾਲ ਸਿੰਘ ਪੱਡਾ ਦਾ ਜਨਮ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਸ: ਮਹਿੰਗਾ ਸਿੰਘ ਦੇ ਘਰ ਬਲਾਕ ਕਲਾਨੌਰ ਦੇ ਪਿੰਡ ਦਿਓਲ ’ਚ 17 ਅਪ੍ਰੈਲ 1952 ਨੂੰ ਹੋਇਆ। ਚਾਰ ਭੈਣਾਂ ਤੇ 2 ਭਰਾਵਾਂ ’ਚੋਂ ਸਭ ਤੋਂ ਵੱਡੇ ਜਸਪਾਲ ਸਿੰਘ ਪੱਡਾ ਦੇ ਸਿਰ ’ਤੇ ਉਸ ਵੇਲੇ ਵੱਡੀ ਜ਼ਿੰਮੇਵਾਰੀ ਪੈ ਗਈ, ਜਦੋਂ ਮਾਤਾ ਮਹਿੰਦਰ ਕੌਰ ਦਾ ਦਿਹਾਂਤ ਹੋ ਗਿਆ ਤੇ ਪਰਿਵਾਰ ਦੇ ਸਾਰੇ ਕਾਰਜਾਂ ਨੂੰ ਅੱਗੇ ਲੱਗੇ ਕੇ ਨਿਭਾਇਆ।

ਸ: ਜਸਪਾਲ ਸਿੰਘ ਪੱਡਾ 02-11-2026
ਕਲਾਨੌਰ- ਸ: ਜਸਪਾਲ ਸਿੰਘ ਪੱਡਾ ਦਾ ਜਨਮ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਸ: ਮਹਿੰਗਾ ਸਿੰਘ ਦੇ ਘਰ ਬਲਾਕ ਕਲਾਨੌਰ ਦੇ ਪਿੰਡ ਦਿਓਲ ’ਚ 17 ਅਪ੍ਰੈਲ 1952 ਨੂੰ ਹੋਇਆ। ਚਾਰ ਭੈਣਾਂ ਤੇ 2 ਭਰਾਵਾਂ ’ਚੋਂ ਸਭ ਤੋਂ ਵੱਡੇ ਜਸਪਾਲ ਸਿੰਘ ਪੱਡਾ ਦੇ ਸਿਰ ’ਤੇ ਉਸ ਵੇਲੇ ਵੱਡੀ ਜ਼ਿੰਮੇਵਾਰੀ ਪੈ ਗਈ, ਜਦੋਂ ਮਾਤਾ ਮਹਿੰਦਰ ਕੌਰ ਦਾ ਦਿਹਾਂਤ ਹੋ ਗਿਆ ਤੇ ਪਰਿਵਾਰ ਦੇ ਸਾਰੇ ਕਾਰਜਾਂ ਨੂੰ ਅੱਗੇ ਲੱਗੇ ਕੇ ਨਿਭਾਇਆ। ਜਸਪਾਲ ਸਿੰਘ ਪੱਡਾ ਵਲੋਂ ਮੁੱਢਲੀ ਸਿੱਖਿਆ ਕਲਾਨੌਰ ਤੋਂ ਪ੍ਰਾਪਤ ਕੀਤੀ ਗਈ ਤੇ ਬਾਅਦ ’ਚ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਬੀ.ਐਸ.ਈ. ਤੇ ਬੀ.ਐੱਡ. ਕਸ਼ਮੀਰ ਯੂਨੀਵਰਸਿਟੀ ਤੋਂ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ: ਜਸਪਾਲ ਸਿੰਘ ਪੱਡਾ ਕਪੂਰਥਲਾ ਦੇ ਪਿੰਡ ਬੇਗੋਵਾਲ ’ਚ ਬਤੌਰ ਸਾਇੰਸ ਅਧਿਆਪਕ ਸਰਕਾਰੀ ਨੌਕਰੀ ’ਤੇ ਆ ਗਏ। ਇਸ ਤੋਂ ਬਾਅਦ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਬਦਾਲ ਤੇ 16 ਸਾਲ ਸ਼ਾਹਪੁਰ ਗੁਰਾਇਆ ਵਿਖੇ ਨੌਕਰੀ ਉਪਰੰਤ ਸੇਵਾ-ਮੁਕਤ ਹੋਏ ਤੇ ਸਾਲ 2003 ’ਚ ਯੂ.ਐਸ.ਏ. ਚਲੇ ਗਏ। ਨੌਕਰੀ ਦੀ ਸੇਵਾ ਦੌਰਾਨ ਆਪ ਨੂੰ ਬਿਹਤਰ ਸੇਵਾਵਾਂ ਬਦਲੇ ਸਨਮਾਨ ਮਿਲੇ। ਸ: ਜਸਪਾਲ ਸਿੰਘ ਪੱਡਾ ਦੇ ਪਿਤਾ ਸ: ਮਹਿੰਗਾ ਸਿੰਘ, ਜੋ ਪਿੰਡ ਦੇ ਲਗਾਤਾਰ ਸਰਪੰਚ ਵੀ ਰਹੇ ਦੀ ਸਾਲ 1995 ’ਚ ਮੌਤ ਤੋਂ ਬਾਅਦ ਜਸਪਾਲ ਸਿੰਘ ਵਲੋਂ ਲੋਕ ਸੇਵਾ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਸ਼ੁਰੂ ਕੀਤੀ। ਕਲਾਨੌਰ ’ਚ ਆਪ ਵਲੋਂ ਸਾਲ 1992 ’ਚ ਆੜ੍ਹਤ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ। ਆਪ 1977 ’ਚ ਪਿੰਡ ਕਾਦੀਆਂ ਦੇ ਖਜਾਨ ਸਿੰਘ ਤੇ ਕਰਤਾਰ ਕੌਰ ਦੀ ਪੁੱਤਰੀ ਮਨਿੰਦਰ ਕੌਰ ਨਾਲ ਵਿਆਹ ਦੇ ਬੱਧਨ ’ਚ ਬੱਝ ਗਏ। ਆਪ ਘਰ 2 ਲੜਕਿਆਂ ਨੇ ਜਨਮ ਲਿਆ। ਵੱਡਾ ਲੜਕਾ ਸਤਿੰਦਰਪਾਲ ਸਿੰਘ ਪੱਡਾ ਤੇ ਛੋਟਾ ਪਰਮਿੰਦਰ ਸਿੰਘ ਪੱਡਾ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ। ਵੱਡਾ ਬੇਟਾ ਕਲਾਨੌਰ ਦਾਣਾ ਮੰਡੀ ’ਚ ਪਿਤਾ ਪੁਰਖੀ ਕਾਰੋਬਾਰ ਦੇ ਪ੍ਰਮੁੱਖ ਆੜ੍ਹਤੀਆਂ ’ਚੋਂ ਹਨ ਤੇ ਛੋਟਾ ਬੇਟਾ ਵਿਦੇਸ਼ ’ਚ ਸਫਲ ਕਾਰੋਬਾਰੀ ਹੈ। ਸ: ਜਸਪਾਲ ਸਿੰਘ ਪੱਡਾ ਯੂ.ਐਸ.ਏ. ਤੋਂ ਹੁਣ ਕੁਝ ਸਮਾਂ ਪਹਿਲਾਂ ਹੀ ਦੇਸ਼ ਪਰਤੇ ਸਨ ਤੇ ਇਥੇ ਸਿਹਤ ਢਿੱਲੀ ਹੋਣ ਤੋਂ ਬਾਅਦ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ ਤੇ 26 ਅਕਤੂਬਰ 2026 ਨੂੰ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਬਲਾਕ ਕਲਾਨੌਰ ਦੇ ਪਿੰਡ ਦਿਓਲ ਵਿਖੇ 1 ਨਵੰਬਰ ਦਿਨ ਐਤਵਾਰ ਨੂੰ ਪਾਏ ਗਏ। ਉਪਰੰਤ 12 ਤੋਂ 1:30 ਵਜੇ ਤੱਕ ਵੈਰਾਗਮਈ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਕਾਰ ਜੀ ਕਲਾਨੌਰ ਵਿਖੇ ਹੋਈ। - ਪੁਰੇਵਾਲ
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪਿੰਡ ਦਾਊਵਾਲ ਦੇ 177 ਪਰਿਵਾਰਾਂ ਨੂੰ ਵੰਡੀਆਂ ਰਜਿਸਟਰੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।