ਕਲਾਨੌਰ, 2 ਨਵੰਬਰ (ਪੁਰੇਵਾਲ)- ਸਥਾਨਕ ਸ੍ਰੀ ਐੱਲ.ਐੱਲ. ਪੁਰੀ ਚਿਲਡ੍ਰਨ ਹਾਈ ਸਕੂਲ ’ਚ ਪ੍ਰਿੰਸੀਪਲ ਸ੍ਰੀ ਸੱਤਿਆ ਸਿੰਘ ਠਾਕੁਰ, ਉਪ ਪ੍ਰਿੰਸੀਪਲ ਸ੍ਰੀਮਤੀ ਨੰਦਿਤਾ, ਸਕੂਲ ਪ੍ਰਬੰਧਕ ਸ੍ਰੀ ਰਾਮ ਸਿੰਘ ਠਾਕੁਰ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨਿਰਮਲ ਪ੍ਰਧਾਨ ਤੇ ਸਲਾਹਕਾਰ ਸ੍ਰੀਮਤੀ ਅੰਮ੍ਰਿਤਾ ਠਾਕੁਰ ਦੀਆਂ ਹਦਾਇਤਾਂ ’ਤੇ ਸਕੂਲ ਅਧਿਆਪਕਾਂ ਵਲੋਂ ਬੱਚਿਆਂ ਦੇ ਸਹਿਯੋਗ ਨਾਲ ਟੱਪਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਪਹਿਲੀ ਤੋਂ ਲੈ ਕੇ ਦੱਸਵੀਂ ਜਮਾਤ ਦੇ ਬੱਚਿਆਂ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ। ਮੁਕਾਬਲਿਆਂ ’ਚ ਅਧਿਆਪਕ ਚੰਦਰ ਪ੍ਰਭਾ, ਨਿਕਿਤਾ, ਬਬਲੀ ਸ਼ਰਮਾ, ਪੂਨਮ ਸ਼ਰਮਾ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਪ੍ਰਿੰਸੀਪਲ ਸ੍ਰੀ ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਬੱਚਿਆਂ ਵਲੋਂ ਪੂਰੇ ਉਤਸਾਹ ਨਾਲ ਭਾਗ ਲਿਆ। ਲੜਕਿਆਂ ’ਚੋਂ ਦਸਵੀਂ ਜਮਾਤ ਦੇ ਸੁਖਪ੍ਰੀਤ ਸਿੰਘ ਪਹਿਲੇ ਤੇ ਪ੍ਰਭਸ਼ਰਨ ਸਿੰਘ ਦੂਸਰੇ ਸਥਾਨ ’ਤੇ ਰਹੇ। ਲੜਕੀਆਂ ’ਚੋਂ ਸੱਤਵੀਂ ਜਮਾਤ ਦੀ ਪੂਜਾ ਮਹਾਜਨ ਪਹਿਲੇ ਤੇ ਸਹਿਜਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਵਨੀਪਾਲ ਦਾ ਪ੍ਰਦਰਸ਼ਨ ਵੀ ਸ਼ਾਲਾਘਾਯੋਗ ਰਿਹਾ। ਉਪਰੰਤ ਰੱਸੀ ਟੱਪਣਾ ਦੌੜ ਵੀ ਕਰਵਾਈ ਗਈ ਜਿਸ ’ਚ ਦਸਵੀਂ ਜਮਾਤ ਦੇ ਪ੍ਰਭਸ਼ਰਨ ਸਿੰਘ ਤੇ ਸੁਖਪ੍ਰੀਤ ਸਿੰਘ ਨੇ ਪਹਿਲਾ ਅਤੇ ਲੜਕੀਆਂ ’ਚੋਂ ਦਸਵੀਂ ਜਮਾਤ ਦੀ ਕਾਜਲ ਪਹਿਲੇ ਸਥਾਨ ’ਤੇ ਰਹੀ। ਸ੍ਰੀ ਸੱਤਿਆ ਸਿੰਘ ਠਾਕੁਰ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਸ੍ਰੀਮਤੀ ਵੰਦਨਾ ਕੁਮਾਰੀ, ਕੰਵਲਜੀਤ ਕੌਰ, ਰਮਨਦੀਪ, ਰਣਜੀਤ ਕੌਰ, ਪੂਨਮ ਸ਼ਰਮਾ, ਸ਼ਾਲੂ ਸ਼ਰਮਾ, ਪੱਲਵੀ, ਵੰਦਨਾ, ਚੰਦਰਪ੍ਰਭਾ, ਪਲਕ, ਸਨੇਹ ਠਾਕੁਰ, ਅਮਨਪ੍ਰੀਤ ਕੌਰ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ।