05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਗਰ ਨਿਗਮ ਪਠਾਨਕੋਟ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਿਲੇਗਾ ਮਾਲਕੀ ਹੱਕ

ਪਠਾਨਕੋਟ, 4 ਨਵੰਬਰ (ਵਿਨੋਦ)- ਨਗਰ ਨਿਗਮ ਪਠਾਨਕੋਟ ਵਲੋਂ ਪੰਜਾਬ ਸਰਕਾਰ ਦੇ ਸਥਾਨਿਕ ਸਰਕਾਰ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਤਹਿਤ ਨਗਰ ਨਿਗਮ ਦੀਆਂ ਦੁਕਾਨਾਂ ਦੇ ਯੋਗ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ । ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਨਗਰ ਨਿਗਮ ਕਮਿਸ਼ਨਰ ਡਾ.

ਡੀ.ਸੀ. ਡਾ: ਪਲਵੀੋ 05-11-2026
ਪਠਾਨਕੋਟ, 4 ਨਵੰਬਰ (ਵਿਨੋਦ)- ਨਗਰ ਨਿਗਮ ਪਠਾਨਕੋਟ ਵਲੋਂ ਪੰਜਾਬ ਸਰਕਾਰ ਦੇ ਸਥਾਨਿਕ ਸਰਕਾਰ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਤਹਿਤ ਨਗਰ ਨਿਗਮ ਦੀਆਂ ਦੁਕਾਨਾਂ ਦੇ ਯੋਗ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ । ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਨਗਰ ਨਿਗਮ ਕਮਿਸ਼ਨਰ ਡਾ. ਪੱਲਵੀ ਨੇ ਦੱਸਿਆ ਕਿ ਯੋਗ ਕਿਰਾਏਦਾਰਾਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ । ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਉਹ ਕਿਰਾਏਦਾਰ ਯੋਗ ਹੋਣਗੇ, ਜਿਨ੍ਹਾਂ ਦਾ ਸਬੰਧਿਤ ਜਾਇਦਾਦ ’ਤੇ 1 ਅਪ੍ਰੈਲ 2008 ਜਾਂ ਇਸ ਤੋਂ ਪਹਿਲਾਂ ਤੋਂ ਲਗਾਤਾਰ ਕਬਜ਼ਾ ਹੋਵੇ । ਬਿਨੈਕਾਰਾਂ ਨੂੰ ਆਪਣੀ ਅਰਜ਼ੀ ਵਿਚ ਨਾਮ, ਪਿਤਾ ਦਾ ਨਾਮ, ਉਮਰ, ਪਤਾ, ਮੋਬਾਈਲ ਨੰਬਰ ਤੇ ਈ-ਮੇਲ ਤੋਂ ਇਲਾਵਾ ਜਾਇਦਾਦ ਦਾ ਪਤਾ, ਮਿਊਂਸੀਪਲ ਪ੍ਰਾਪਰਟੀ ਆਈ.ਡੀ. ਨੰਬਰ, ਜਾਇਦਾਦ ਦਾ ਖੇਤਰਫਲ ਤੇ ਉਸ ਦੀ ਵਰਤੋਂ ਸਬੰਧੀ ਜਾਣਕਾਰੀ ਦੇਣੀ ਹੋਵੇਗੀ । ਅਰਜ਼ੀ ਦੇ ਨਾਲ ਬਿਨੈਕਾਰ ਦਾ ਪਛਾਣ ਤੇ ਪਤੇ ਦਾ ਸਬੂਤ, 1 ਅਪ੍ਰੈਲ 2008 ਜਾਂ ਇਸ ਤੋਂ ਪਹਿਲਾਂ ਤੋਂ ਲੈ ਕੇ 1 ਅਪ੍ਰੈਲ 2020 ਤੱਕ ਦੇ ਕਬਜ਼ੇ ਸਬੰਧੀ ਦਸਤਾਵੇਜ਼, ਅਲਾਟਮੈਂਟ ਜਾਂ ਲੀਜ਼ ਦੇ ਅਸਲ ਕਾਗਜ਼ਾਤ ਤੇ ਉਪਲੱਬਧ ਕਿਰਾਏ ਦੀਆਂ ਰਸੀਦਾਂ ਲਗਾਉਣੀਆਂ ਲਾਜ਼ਮੀ ਹੋਣਗੀਆਂ । ਇਸ ਤੋਂ ਇਲਾਵਾ ਆਮਦਨ ਕਰ ਰਿਟਰਨ ਜਾਂ ਐਸ.ਡੀ.ਐਮ . ਵਲੋਂ ਜਾਰੀ ਆਮਦਨ ਸਰਟੀਫਿਕੇਟ, ਕਿਰਾਇਆ, ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ ਚਾਰਜਿਜ਼ ਦੀਆਂ ਤਾਜ਼ਾ ਰਸੀਦਾਂਅਤੇ ਕਬਜ਼ੇ ਵਾਲੇ ਹਿੱਸੇ ਦਾ ਸਾਈਟ ਪਲਾਨ ਵੀ ਜਮ੍ਹਾਂ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਿਨੈਕਾਰ ਅਸਲ ਕਿਰਾਏਦਾਰ ਦਾ ਕਾਨੂੰਨੀ ਵਾਰਸ ਹੈ ਤਾਂ ਉਸ ਨੂੰ ਮੌਤ ਦਾ ਸਰਟੀਫਿਕੇਟ, ਵਾਰਸ ਹੋਣ ਦਾ ਸਬੂਤ, ਜਿਵੇਂ ਕਿ ਰੈਵੇਨਿਊ ਰਿਕਾਰਡ, ਵਿਰਾਸਤ ਸਰਟੀਫਿਕੇਟ ਜਾਂ ਸਮਰੱਥ ਅਥਾਰਿਟੀ ਵਲੋਂ ਜਾਰੀ ਸਰਟੀਫਿਕੇਟ ਵੀ ਨੱਥੀ ਕਰਨਾ ਹੋਵੇਗਾ । ਇਸ ਦੇ ਨਾਲ ਹੋਰ ਲੋੜੀਂਦੇ ਦਸਤਾਵੇਜ਼ ਅਤੇ ਐਨੈਕਸਚਰ-ਏ ਵਿਚ ਦਿੱਤੇ ਐਲਾਨਾਂ ਸਬੰਧੀ ਹਲਫ਼ਨਾਮਾ ਵੀ ਦੇਣਾ ਪਵੇਗਾ । ਨਗਰ ਨਿਗਮ ਵਲੋਂ ਦੱਸਿਆ ਗਿਆ ਹੈ ਕਿ ਯੋਗ ਕਿਰਾਏਦਾਰ ਆਪਣੀਆਂ ਦਰਖਾਸਤਾਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਨਗਰ ਨਿਗਮ ਦੀ ਰੈਂਟ ਸ਼ਾਖਾ ਵਿਚ ਦਫ਼ਤਰੀ ਕੰਮਕਾਜ ਵਾਲੇ ਦਿਨ ਜਮ੍ਹਾਂ ਕਰਵਾ ਸਕਦੇ ਹਨ ।
ਪਿਛਲੀ ਖ਼ਬਰ ਕੌਮਾਂਤਰੀ ਕਰਾਟੇ ਚੈਂਪੀਅਨਸ਼ਿਪ ’ਚ ਹਾਸਲ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਮਰੀਜ਼ਾਂ ਦੀ ਸਰੀਰਕ ਬਣਤਰ ਤੇ ਲੋੜ ਅਨੁਸਾਰ ਤਿਆਰ ਹੋਣਗੇ ਵਿਸ਼ੇਸ਼ ਇੰਪਲਾਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।