10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਿੰਡ ਰਣਸੀਕੇ ਮੀਰਾਂ ਦੇ ਮੌਜੂਦਾ ਤੇ ਸਾਬਕਾ ਸਰਪੰਚ ਸਾਥੀਆਂ ਸਮੇਤ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ

ਡੇਰਾ ਬਾਬਾ ਨਾਨਕ, 10 ਨਵੰਬਰ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕੇ ਮੀਰਾਂ ’ਚ ਅੱਜ ਭਗਵਾਨਪੁਰੀਆ ਟੀਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦ ਪਿੰਡ ਰਣਸੀਕੇ ਮੀਰਾ ਦੇ ਮੌਜੂਦਾ ਸਰਪੰਚ ਸੈਮਲ ਮਸੀਹ ਤੇ ਸਾਬਕਾ ਕਾਂਗਰਸੀ ਸਰਪੰਚ ਨਰਿੰਦਰ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਜੱਗੂ ਭਗਵਾਨਪੁਰੀਆ ਦੀ ਪਤਨੀ ਡਾ. ਅਮਨਦੀਪ ਕੌਰ ਭਗਵਾਨਪੁਰੀਆ ਦੀ ਅਗਵਾਈ ਕਬੂਲਦਿਆਂ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋ ਗਏ।

ਪਿੰਡ ਰਣਸੀਕੇ ਮੀਰਾਂ ਦੇ ਸਾਬਕਾ ਤੇ ਮੌਜੂਦਾ ਸਰਪੰਚਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕਰਦੇ ਡਾ. ਅਮਨਦੀਪ ਕੌਰ ਤੇ ਚੇਅਰਪਰਸਨ ਰਾਜਵਿੰਦਰ ਕੌਰ। ਤਸਵੀਰ : ਹੀਰਾ ਸਿੰਘ ਮਾਂਗਟ 11-11-2026
ਡੇਰਾ ਬਾਬਾ ਨਾਨਕ, 10 ਨਵੰਬਰ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕੇ ਮੀਰਾਂ ’ਚ ਅੱਜ ਭਗਵਾਨਪੁਰੀਆ ਟੀਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦ ਪਿੰਡ ਰਣਸੀਕੇ ਮੀਰਾ ਦੇ ਮੌਜੂਦਾ ਸਰਪੰਚ ਸੈਮਲ ਮਸੀਹ ਤੇ ਸਾਬਕਾ ਕਾਂਗਰਸੀ ਸਰਪੰਚ ਨਰਿੰਦਰ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਜੱਗੂ ਭਗਵਾਨਪੁਰੀਆ ਦੀ ਪਤਨੀ ਡਾ. ਅਮਨਦੀਪ ਕੌਰ ਭਗਵਾਨਪੁਰੀਆ ਦੀ ਅਗਵਾਈ ਕਬੂਲਦਿਆਂ ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋ ਗਏ। ਭਗਵਾਨਪੁਰੀਆ ਟੀਮ ਵਿਚ ਸ਼ਾਮਿਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਬੀਬੀ ਹਰਜਿੰਦਰ ਕੌਰ, ਕੈਪਟਨ ਰਣਜੀਤ ਸਿੰਘ, ਮੈਂਬਰ ਪੰਚਾਇਤ ਪਰਮਜੀਤ ਕੌਰ, ਰਣਧੀਰ ਸਿੰਘ ਫੌਜੀ, ਪਰਜੀਤ ਸਿੰਘ, ਕੁਲਦੀਪ ਚੰਦ, ਕਾਂਗਰਸ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ, ਬਲਦੇਵ ਸਿੰਘ ਫੌਜੀ, ਅਮਰਜੀਤ ਸਿੰਘ ਡਰਾਈਵਰ, ਕਰਨਬੀਰ ਸਿੰਘ, ਸਾਬਕਾ ਪੰਚਾਇਤ ਮੈਂਬਰ ਰਾਜ ਕੁਮਾਰ, ਸਾਬਕਾ ਮੈਂਬਰ ਮਨਦੀਪ ਕੌਰ, ਸਰਬਜੀਤ ਸਿੰਘ, ਹਰਭਜਨ ਸਿੰਘ ਤੇ ਹਰਜੀਤ ਸਿੰਘ ਨੂੰ ਡਾ. ਅਮਨਦੀਪ ਕੌਰ ਭਗਵਾਨਪੁਰ ਤੇ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਵਲੋਂ ਜੀ ਆਇਆ ਕਹਿੰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਮਨਦੀਪ ਕੌਰ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਪਰਖ ਚੁੱਕੇ ਹਨ ਤੇ ਉਹ ਹੁਣ ਇਨ੍ਹਾਂ ਨੂੰ ਦੁਬਾਰਾ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਵਲੋਂ ਦਿੱਤੇ ਜਾ ਰਹੇ ਵੱਡੇ ਸਹਿਯੋਗ ਸਦਕਾ ਹੀ ਉਹ ਹਲਕਾ ਡੇਰਾ ਬਾਬਾ ਨਾਨਕ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਅਮਨਦੀਪ ਕੌਰ ਭਗਵਾਨਪੁਰ ਨੇ ਪਿੰਡ ਦੀਆਂ 2 ਨਵੇਂ ਵਿਆਹ ਵਾਲੀਆਂ ਲੋੜਵੰਦ ਲੜਕੀਆਂ ਨੂੰ 21-21 ਹਜ਼ਾਰ ਰੁਪਏ ਸ਼ਗਨ ਵੀ ਦਿੱਤਾ। ਇਸ ਮੌਕੇ ਦਲਬੀਰ ਸਿੰਘ ਭਿੱਲਾ ਸਰਪੰਚ ਕੋਟਲੀ ਸੂਰਤ ਮੱਲ੍ਹੀ, ਬਲਬੀਰ ਸਿੰਘ ਘੁੰਮਣ, ਜਗਦੀਪ ਸਿੰਘ ਜੱਗੀ ਸਮਰਾਂ, ਰਮਨਦੀਪ ਕੌਰ ਸਰਪੰਚ ਮੀਰ ਕਚਾਨਾ, ਜਗਦੀਪ ਸਿੰਘ ਸਰਪੰਚ ਲੁਕਮਾਨੀਆਂ, ਯੁੱਧਵੀਰ ਸਿੰਘ ਮਸਤਕੋਟ, ਗੁਰਮੁੱਖ ਸਿੰਘ ਸਰਪੰਚ ਢੇਸੀਆਂ, ਅਤਿੰਦਰਪਾਲ ਸਿੰਘ ਲੋਪਾ, ਬਿਕਰਮ ਮਸੀਹ ਲੋਪਾ, ਜੋਗਿੰਦਰ ਪਾਲ ਮੀਆਂਕੋਟ, ਪਿੰਦਰਜੀਤ ਸਿੰਘ ਪਕੀਵਾਂ, ਮਲਕੀਤ ਸਿੰਘ ਪਕੀਵਾਂ, ਪ੍ਰਿੰਸ ਮਸੀਹ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ 13 ਨੂੰ ਮੁਕੇਰੀਆਂ ਮਿੱਲ ਅੱਗੇ ਲੱਗੇਗਾ ਧਰਨਾ - ਕਿਸਾਨ ਜਥੇਬੰਦੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।