16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਤਿੱਬੜੀ ਛਾਉਣੀ ਦੇ ਨਾਲ ਲੱਗਦੀ ਜ਼ਮੀਨ ’ਚ ਉਸਾਰੀ ਦਾ ਕੰਮ ਜ਼ੋਰਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਬੰਦੀ ਦੇ ਬਾਵਜੂਦ ਕੰਮ ਨਿਰੰਤਰ ਜਾਰੀ

ਗੁਰਦਾਸਪੁਰ, 15 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਨਾਲ ਲੱਗਦੀ ਤਿੱਬੜੀ ਛਾਉਣੀ ਦੇ ਨਾਲ ਲੱਗਦੀਆਂ ਜ਼ਮੀਨਾਂ ਵਿਚ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ । ਜ਼ਿਲ੍ਹਾ ਪ੍ਰਸ਼ਾਸਨ ਨੇ ਮੁਨਿਆਦੀ ਕਰਵਾ ਕੇ ਇਸ ’ਤੇ ਰੋਕ ਵੀ ਲਗਾਈ ਹੋਈ ਹੈ, ਫਿਰ ਵੀ ਕੰਮ ਨਿਰੰਤਰ ਜਾਰੀ ਹੈ ।

ਅਜੀਤ ਡੈਸਕ 16-11-2026
ਗੁਰਦਾਸਪੁਰ, 15 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਨਾਲ ਲੱਗਦੀ ਤਿੱਬੜੀ ਛਾਉਣੀ ਦੇ ਨਾਲ ਲੱਗਦੀਆਂ ਜ਼ਮੀਨਾਂ ਵਿਚ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ । ਜ਼ਿਲ੍ਹਾ ਪ੍ਰਸ਼ਾਸਨ ਨੇ ਮੁਨਿਆਦੀ ਕਰਵਾ ਕੇ ਇਸ ’ਤੇ ਰੋਕ ਵੀ ਲਗਾਈ ਹੋਈ ਹੈ, ਫਿਰ ਵੀ ਕੰਮ ਨਿਰੰਤਰ ਜਾਰੀ ਹੈ । ਜਦੋਂ ਕਿ ਜ਼ਮੀਨਾਂ ਵੇਚਣ ਵਾਲੇ ਮਾਲ ਮਹਿਕਮੇ ਜਾਂ ਸਰਕਾਰੀ ਸਬੰਧਿਤ ਅਦਾਰੇ ਕੋਲੋਂ ਕੋਈ ਵੀ ਮਨਜ਼ੂਰੀ ਨਹੀਂ ਲੈਂਦੇ ਤੇ ਆਪਣੀ ਮਨਮਰਜ਼ੀ ਨਾਲ ਉਸਾਰੀ ਕਰ ਰਹੇ ਹਨ । ਇੱਥੇ ਇਹ ਵੀ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੇ ਕਾਲੋਨੀਆਂ ਵੀ ਕੱਟੀਆਂ ਹੋਈਆਂ ਹਨ, ਉਹ ਸਰਕਾਰ ਪਾਸੋਂ ਮਨਜ਼ੂਰਸ਼ੁਦਾ ਵੀ ਨਹੀਂ ਹਨ । ਇਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ । ਇੱਥੇ ਜ਼ਿਕਰਯੋਗ ਹੈ ਕਿ ਤਿੱਬੜੀ ਛਾਉਣੀ ਦੀ ਕੰਧ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ ਵੀ ਕਾਫੀ ਮਹਿੰਗੇ ਹਨ । ਲੋਕ ਅਗਾਂਹ ਤੋਂ ਅਗਾਂਹ ਜ਼ਮੀਨਾਂ ਵੇਚ ਕੇ ਗੈਰ ਕਾਨੂੰਨੀ ਤੌਰ ’ਤੇ ਕੋਠੀਆਂ ਅਤੇ ਘਰ ਬਣਾ ਰਹੇ ਹਨ । ਇਸ ਨਾਲ ਲੋਕ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ । ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਪਾਸੇ ਉਚੇਚੇ ਤੌਰ ’ਤੇ ਧਿਆਨ ਦਿੱਤਾ ਜਾਵੇ, ਜਿਸ ਨਾਲ ਲੋਕ ਜ਼ਮੀਨੀ ਰਫੜੇ ਦੀ ਲੁੱਟ ਤੋਂ ਬਚ ਸਕਣ ।
ਪਿਛਲੀ ਖ਼ਬਰ ਕੱਲ੍ਹ ਸੰਗਰੂਰ ਦੇ ਧਰਨੇ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਵਾਂਗੇ-ਦੂਲਾ ਨੰਗਲ/ਪੱਪੂ ਅਗਲੀ ਖ਼ਬਰ ਅਥਲੈਟਿਕਸ ਮੁਕਾਬਲੇ ’ਚੋਂ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।