16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਿੰਡ ਕਰਾਲ ’ਚ ਰਿਕਾਰਡਤੋੜ ਵਿਕਾਸ ਕਰਵਾਏ-ਸਰਪੰਚ ਸ਼ਿੰਦੋ

ਗੁਰਦਾਸਪੁਰ, 16 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਬਲਾਕ ਅੰਦਰ ਪੈਂਦੇ ਪਿੰਡ ਕਰਾਲ ਦੀ ਸਰਪੰਚ ਸ਼ਿੰਦੋ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਗੂ ਮਜੀਦਾ ਵਲੋਂ ਕਾਂਗਰਸ ਸਰਕਾਰ ਵੇਲੇ ਅਥਾਹ ਵਿਕਾਲ ਕਰਵਾਏ ਸਨ ਤੇ ਦੂਜੀ ਵਾਰ ਫਿਰ ਲੋਕਾਂ ਨੇ ਮਾਣ ਬਖਸ਼ਿਆ ਹੈ, ਜਿਸ ਕਰਕੇ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ। ਇਸ ਸੰਬੰਧੀ ਮੌਜੂਦਾ ਸਰਪੰਚ ਸ਼ਿੰਦੋ ਤੇ ਮਜੀਦਾ ਨੇ ਦੱਸਿਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜ ਸਾਲ ਦੇ ਅਰਸੇ ਦੌਰਾਨ ਕੋਈ ਵੀ ਗਰਾਂਟ ਨਹੀਂ ਦਿੱਤੀ ਅਤੇ ਸਿਰਫ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਹੀ ਥੋੜੇ ਜਿਹੇ ਪਿੰਡਾਂ ਅੰਦਰ ਵਿਕਾਸ ਹੋਏ ਹਨ ਅਤੇ ਜੋ ਅਜੇ ਵੀ ਅਧੂਰੇ ਚੱਲ ਰਹੇ ਹਨ।

ਸਰਪੰਚ ਸ਼ਿੰਦੋ ਤੇ ਸੀਨੀਅਰ ਆਗੂ ਮਜੀਦਾ 17-11-2026
ਗੁਰਦਾਸਪੁਰ, 16 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਬਲਾਕ ਅੰਦਰ ਪੈਂਦੇ ਪਿੰਡ ਕਰਾਲ ਦੀ ਸਰਪੰਚ ਸ਼ਿੰਦੋ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਗੂ ਮਜੀਦਾ ਵਲੋਂ ਕਾਂਗਰਸ ਸਰਕਾਰ ਵੇਲੇ ਅਥਾਹ ਵਿਕਾਲ ਕਰਵਾਏ ਸਨ ਤੇ ਦੂਜੀ ਵਾਰ ਫਿਰ ਲੋਕਾਂ ਨੇ ਮਾਣ ਬਖਸ਼ਿਆ ਹੈ, ਜਿਸ ਕਰਕੇ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ। ਇਸ ਸੰਬੰਧੀ ਮੌਜੂਦਾ ਸਰਪੰਚ ਸ਼ਿੰਦੋ ਤੇ ਮਜੀਦਾ ਨੇ ਦੱਸਿਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜ ਸਾਲ ਦੇ ਅਰਸੇ ਦੌਰਾਨ ਕੋਈ ਵੀ ਗਰਾਂਟ ਨਹੀਂ ਦਿੱਤੀ ਅਤੇ ਸਿਰਫ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਹੀ ਥੋੜੇ ਜਿਹੇ ਪਿੰਡਾਂ ਅੰਦਰ ਵਿਕਾਸ ਹੋਏ ਹਨ ਅਤੇ ਜੋ ਅਜੇ ਵੀ ਅਧੂਰੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਾਂਗਰਸ ਸਰਕਾਰ ਵੇਲੇ ਕਬਰਸਤਾਨ, ਸ਼ਮਸ਼ਾਨਘਾਟ ਦੇ ਨਾਲ ਨਾਲ ਪਿੰਡ ਅੰਦਰ ਇੰਟਰਲਾਕ ਟਾਈਲਾਂ ਲਗਾਉਣ ਦੇ ਨਾਲ ਨਾਲ ਪਿੰਡ ਅੰਦਰ ਪੰਚਾਇਤ ਘਰ ਦੀ ਉਸਾਰੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਆ ਗਈਆਂ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਤਹੱਈਆ ਕੀਤਾ ਹੈ ਕਿ ਜਿਹੜੀ ਸਰਕਾਰ ਚੰਗੇ ਕੰਮਾਂ ਦੇ ਨਾਲ ਲੋਕਾਂ ਨਾਲ ਸਹੀ ਵਤੀਰਾ ਕਰਦੇ ਹਨ, ਉਨ੍ਹਾਂ ਨੂੰ ਹੀ ਵਿਧਾਨ ਸਭਾ ਵਿਚ ਜਿਤਾ ਕੇ ਭੇਜਣ ਲਈ ਲੱਡੀ ਚੋਟੀ ਦਾ ਜੋਰ ਲਗਾਉਣਗੇ।
ਪਿਛਲੀ ਖ਼ਬਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂੰਨਗੋ ਵਾਰਡ ਨੰਬਰ-3 ’ਚ ਪਹੁੰਚੇ ਅਗਲੀ ਖ਼ਬਰ ਗੁਰਦਾਸਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਬਚਨ ਸਿੰਘ ਬੱਬੇਹਾਲੀ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।